ਗਿਲਾਨੀ ਨੇ ਠਕਿਰਾਇਆ ਦਿਨੇਸ਼ਵਰ ਸ਼ਰਮਾ ਨਾਲ ਮਿਲਣ ਦਾ ਪ੍ਰਸਤਾਵ

03/18/2018 12:20:51 PM

ਸ਼੍ਰੀਨਗਰ— ਕਸ਼ਮੀਰ ਮੁੱਦੇ 'ਤੇ ਗੱਲ ਕਰਨ ਦੀ ਪੇਸ਼ਕਸ਼ ਵੱਖਵਾਦੀਆਂ ਨੇ ਇਕ ਵਾਰ ਫਿਰ ਤੋਂ ਠੁਕਰਾ ਦਿੱਤੀ ਹੈ। ਅਨੁਭਵੀ ਕੱਟੜਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਕੇਂਦਰੀ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਨੂੰ ਮਿਲਣ ਲਈ ਮਨਾ ਕਰ ਦਿੱਤਾ ਹੈ। ਗਿਲਾਨੀ ਦੀ ਅਗਵਾਈ ਵਾਲੀ ਹੁਰੀਅਤ ਦੇ ਬੁਲਾਰੇ ਜੀ.ਏ. ਗੁਲਜਾਰ ਨੇ ਇਕ ਬਿਆਨ ਦਿੰਦੇ ਉਨ੍ਹਾਂ ਨੇ ਕਿਹਾ ਹੈ ਕਿ ਹੁਰੀਅਤ ਪ੍ਰਧਾਨ ਨਾਲ ਵਾਰਤਾ ਦੀ ਪੇਸ਼ਕਸ਼ ਨੂੰ ਖਾਰਿਜ ਕਰ ਦਿੱਤਾ ਹੈ। ਗੁਲਜਾਰ ਨੇ ਕਿਹਾ ਹੈ ਕਿ ਵੀਰਵਾਰ ਨੂੰ ਇਕ ਅਧਿਕਾਰੀ ਨੇ ਦਿੱਲੀ ਅਤੇ ਗਿਲਾਨੀ 'ਚ ਵਾਰਤਾ ਦੀ ਪੇਸ਼ਕਸ਼ ਪੇਸ਼ ਕੀਤੀ ਸੀ ਪਰ ਗਿਲਾਨੀ ਨੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਗਿਲਾਨੀ ਦੀ ਅਗਵਾਈ ਵਾਲੇ ਗੁੱਟ ਨੇ ਕਿਹਾ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਇਤਿਹਾਸਿਕ ਦ੍ਰਿਸ਼ਟੀਕੋਣ ਨਾਲ ਹੱਲ ਕਰਨ ਦੀ ਕੋਸ਼ਿਸ਼ ਕੇਂਦਰ ਨਹੀਂ ਕਰ ਰਿਹਾ ਹੈ ਅਤੇ ਇਸ ਕਾਰਨ ਉਹ ਕੇਂਦਰ ਨਾਲ ਗੱਲ ਨਹੀਂ ਕਰਨਗੇ। ਗਿਲਾਨੀ ਨੇ ਭਾਰਤ ਤੋਂ ਕਸ਼ਮੀਰ 'ਚ ਲੋਕਮਤ ਕਰਵਾਉਣ ਅਤੇ ਕਸ਼ਮੀਰ 'ਚ ਫੌਜ ਨੂੰ ਹਟਾਉਣ ਦੀ ਮੰਗ ਕੀਤੀ ਹੈ।