ਰਾਸ਼ਟਰਪਤੀ ਕੋਵਿੰਦ ਨੂੰ ਲਿਜਾ ਰਹੇ ਜਹਾਜ਼ ''ਚ ਆਈ ਤਕਨੀਕੀ ਖਰਾਬੀ, ਹੋਈ ਦੇਰੀ

09/16/2019 12:10:06 PM

ਬਰਨ/ਨਵੀਂ ਦਿੱਲੀ (ਬਿਊਰੋ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਜਾ ਰਹੇ ਏਅਰ ਇੰਡੀਆ ਵਨ ਜਹਾਜ਼ ਵਿਚ ਐਤਵਾਰ ਨੂੰ ਜ਼ਿਊਰਿਖ (ਸਵਿਟਜ਼ਰਲੈਂਡ) ਵਿਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਜਹਾਜ਼ ਸਵਿਟਜ਼ਰਲੈਂਡ ਦੇ ਜ਼ਿਊਰਿਖ ਹਵਾਈ ਅੱਡੇ ਤੋਂ 3 ਘੰਟੇ ਦੀ ਦੇਰੀ ਨਾਲ ਉੱਡਿਆ। 

 

ਜਾਣਕਾਰੀ ਮੁਤਾਬਕ ਏਅਰ ਇੰਡੀਆ ਵਨ ਜਹਾਜ਼ ਦੇ ਪਿਛਲੇ ਵਿੰਗ ਵਿਚ ਖਰਾਬੀ ਆ ਗਈ ਸੀ। ਇਸ ਜਹਾਜ਼ ਨੇ ਜ਼ਿਊਰਿਖ ਤੋਂ ਸਲੋਵੇਨੀਆ ਦੀ ਉਡਾਣ ਭਰਨੀ ਸੀ। ਗੌਰਤਲਬ ਹੈ ਕਿ ਰਾਸ਼ਟਰਪਤੀ ਕੋਵਿੰਦ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦੇ ਦੌਰੇ 'ਤੇ ਹਨ।

Vandana

This news is Content Editor Vandana