ਕੱਲ ਤੋਂ 3 ਦਿਨਾਂ ਦੌਰੇ ''ਤੇ ਹੋਵੇਗੀ ਸਵਿਸ ਰਾਸ਼ਟਰਪਤੀ, ਕਾਲੇ ਧਨ ''ਤੇ ਹੋਵੇਗੀ ਚਰਚਾ

Tuesday, Aug 29, 2017 - 03:01 AM (IST)

ਨਵੀਂ ਦਿੱਲੀ — ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਊਥਾਰਡ ਬੁੱਧਵਾਰ ਨੂੰ 3 ਦਿਨਾਂ ਲਈ ਭਾਰਤ ਯਾਤਰਾ 'ਤੇ ਆ ਰਹੀ ਹੈ। ਇਹ ਸਵਿਟਜ਼ਰਲੈਂਡ ਦੇ ਕਿਸੇ ਰਾਸ਼ਟਰਪਤੀ ਦੀ ਚੌਥੀ ਭਾਰਤ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 
ਇਸ ਦੌਰਾਨ ਦੋਵੇਂ ਪੱਖ ਵਪਾਰ ਅਤੇ ਨਿਵੇਸ਼ ਸਮਝੌਤਿਆਂ ਦੇ ਨਾਲ ਵੱਖ-ਵੱਖ ਦੋ-ਪੱਖੀ ਸਮਝੌਤਿਆਂ 'ਤੇ ਅੱਗੇ ਵੱਧਣ ਲਈ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, ''ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਨਾਲ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਸਵਿਟਜ਼ਰਲੈਂਡ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਕਾਰੋਬਾਰੀਆਂ ਦਾ ਵੱਡਾ ਵਫਦ ਵੀ ਆਵੇਗਾ।'' 
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਯਾਤਰਾ ਦੇ ਦੌਰਾਨ ਲਿਊਥਾਰਡ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰੇਗੀ। ਇਸ ਗੱਲਬਾਤ ਦੇ ਦੌਰਾਨ ਸਵਿਸ ਬੈਂਕ 'ਚ ਭਾਰਤੀਆਂ ਵੱਲੋਂ ਲੁੱਕਾ ਕੇ ਰੱਖੇ ਕਾਲੇ ਧਨ ਦੇ ਮੁੱਦਿਆਂ ਨੂੰ ਵੀ ਭਾਰਤ ਚੁੱਕ ਸਕਦਾ ਹੈ। 
ਸਵਿਟਜ਼ਰਲੈਂਡ, ਭਾਰਤ ਦੇ ਨਾਲ ਕਾਰੋਬਾਰ ਕਰਨ ਵਾਲਾ ਦਾ 7ਵਾਂ ਸਭ ਤੋਂ ਵੱਡਾ ਦੇਸ਼ ਹੈ। ਸਵਿਟਜ਼ਰਲੈਂਡ ਦੇ ਨਾਲ ਭਾਰਤ ਦੇ 2016-17 'ਚ ਕਾਰੋਬਾਰ 18.2 ਅਰਬ ਡਾਲਰ ਰਿਹਾ। ਭਾਰਤ ਆਪਣੇ ਕੁਲ ਗਲੋਬਲ ਕਾਰੋਬਾਰ ਦਾ 2.76 ਫੀਸਦੀ ਦੋ-ਪੱਖੀ ਕਾਰੋਬਾਰ ਦੇ ਰੂਪ 'ਚ ਕਰਦਾ ਹੈ, ਜਿਸ 'ਚ ਗਲੋਬਲ ਅਰਥ-ਵਿਵਸਥਾ 'ਚ ਮੰਦੀ ਦੇ ਚੱਲਦੇ ਮਿਲਿਆ-ਜੁਲਿਆ ਰੁਖ ਦੇਖਣ ਨੂੰ ਮਿਲਿਆ ਹੈ।


Related News