ਹੁਣ ''ਬਲੈਕ ਮਨੀ'' ਰੱਖਣ ਵਾਲੇ ਹੋਣਗੇ ਬੇਨਕਾਬ, ਸਵਿਸ ਬੈਂਕ ਤੋਂ ਭਾਰਤ ਨੂੰ ਮਿਲੀ ਪਹਿਲੀ ਲਿਸਟ

09/08/2019 6:55:46 PM

ਨਵੀਂ ਦਿੱਲੀ/ਬਰਨ— ਸਵਿਸ ਬੈਂਕਾਂ ਵਲੋਂ ਭਾਰਤੀ ਖਾਤਾਧਾਰਕਾਂ ਬਾਰੇ ਆਟੋਮੇਟਿਡ ਵਿਵਸਥਾ ਦੇ ਤਹਿਤ ਭਾਰਤ ਨੂੰ ਪਹਿਲੇ ਪੜਾਅ ਦੀਆਂ ਸੂਚਨਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ ਖਾਤਾਧਾਰਕਾਂ ਦੀ ਪਛਾਣ ਤੈਅ ਕਰਨ ਲਈ ਲੋੜੀਂਦੀ ਸਮੱਗਰੀ ਮੁਹੱਈਆ ਹੋਣ ਦੀ ਅਨੁਮਾਨ ਹੈ। ਸਵਿਟਜ਼ਰਲੈਂਡ ਨੇ ਆਟੋਮੇਟਿਡ ਵਿਵਸਥਾ ਦੇ ਤਹਿਤ ਇਸ ਮਹੀਨੇ ਪਹਿਲੀ ਵਾਰ ਕੁਝ ਸੂਚਨਾਵਾਂ ਭਾਰਤ ਨੂੰ ਮੁਹੱਈਆ ਕਰਵਾਈਆਂ ਹਨ। ਬੈਂਕਾਂ ਤੇ ਰੈਗੂਲੇਟਰੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੂਚਨਾਵਾਂ ਖਾਸ ਕਰਕੇ ਉਨ੍ਹਾਂ ਖਾਤਿਆਂ ਨਾਲ ਜੁੜੀਆਂ ਹਨ, ਜਿਨ੍ਹਾਂ ਲੋਕਾਂ ਨੇ ਕਾਰਵਾਈ ਦੇ ਡਰ ਨਾਲ ਪਹਿਲਾਂ ਹੀ ਖਾਤਾ ਬੰਦ ਕਰਾ ਲਿਆ ਹੈ।

ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਦੇ ਖਿਲਾਫ ਹੋਵੇਗਾ ਠੋਸ ਸਬੂਤ
ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਵਿਟਜ਼ਰਲੈਂਡ ਦੀ ਸਰਕਾਰ ਦੇ ਦਿਸ਼ਾ ਨਿਰਦੇਸ਼ 'ਤੇ ਬੈਂਕਾਂ ਦਾ ਡਾਟਾ ਇਕੱਠਾ ਕੀਤਾ ਤੇ ਭਾਰਤ ਨੂੰ ਸੌਂਪਿਆ। ਇਸ 'ਚ ਖਾਸ ਕਰਕੇ ਖਾਤੇ ਰਾਹੀਂ ਲੈਣ-ਦੇਣ ਦਾ ਪੂਰਾ ਬਿਓਰਾ ਦਿੱਤਾ ਗਿਆ ਹੈ ਜੋ ਸਾਲ 2018 'ਚ ਇਕ ਵੀ ਦਿਨ ਸਰਗਰਮ ਰਹੇ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਡਾਟਾ ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਲਈ ਠੋਸ ਸਬੂਤ ਮੁਹੱਈਆ ਕਰਵਾ ਸਕਦਾ ਹੈ।

ਪਿਛਲੇ 7 ਸਾਲਾਂ 'ਚ ਖਾਤਿਆਂ 'ਚੋਂ ਕੱਢਿਆ ਗਿਆ ਭਾਰੀ ਪੈਸਾ
ਬੈਂਕ ਅਧਿਕਾਰੀਆਂ ਨੇ ਮੰਨਿਆ ਕਿ ਕਦੇ ਪੂਰੀ ਤਰ੍ਹਾਂ ਗੁਪਤ ਰਹੇ ਸਵਿਸ ਬੈਂਕ ਦੇ ਖਾਤਿਆਂ 'ਚੋਂ ਗਲੋਬਲ ਪੱਧਰ 'ਤੇ ਸ਼ੁਰੂ ਹੋਈ ਮੁਹਿੰਮ ਤੋਂ ਬਾਅਦ ਪਿਛਲੇ ਕੁਝ ਸਾਲਾਂ 'ਚ ਭਾਰੀ ਪੈਸੇ ਕਢਵਾਏ ਗਏ ਤੇ ਕਈ ਖਾਤੇ ਬੰਦ ਹੋ ਗਏ। ਹਾਲਾਂਕਿ ਸਾਂਝੀ ਕੀਤੀਆਂ ਗਈਆਂ ਜਾਣਕਾਰੀਆਂ 'ਚ ਉਨ੍ਹਾਂ ਖਾਤਿਆਂ ਦੀਆਂ ਸੂਚਨਾਵਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸਾਲ 2018 'ਚ ਬੰਦ ਕਰਵਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ 'ਚ 100 ਅਜਿਹੇ ਭਾਰਤੀ ਖਾਤੇ ਵੀ ਹਨ, ਜਿਨ੍ਹਾਂ ਨੂੰ ਸਾਲ 2018 'ਚ ਹੀ ਬੰਦ ਕੀਤਾ ਗਿਆ ਸੀ।

Baljit Singh

This news is Content Editor Baljit Singh