ਕੋਰੋਨਾ ਮਹਾਮਾਰੀ ਵਿਚਾਲੇ ਬਿਹਾਰ ''ਚ ਸਵਾਈਨ ਫਲੂ ਦੀ ਦਸਤਕ, 3 ਮਰੀਜ ਮਿਲੇ

09/11/2021 3:23:50 AM

ਪਟਨਾ - ਬਿਹਾਰ ਵਿੱਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਰਾਜਾਬਾਜ਼ਾਰ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਜੁਲਾਈ ਤੋਂ ਹੁਣ ਤੱਕ ਇੰਫਲੂਐਂਜਾ ਦੇ 9 ਮਰੀਜ਼ ਹੁਣ ਤੱਕ ਦਾਖਲ ਕਰਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ ਤਿੰਨ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸਿਹਤ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਬੰਧਨ ਤੋਂ ਹੁਣੇ ਤੱਕ ਤਿੰਨ ਮਰੀਜ਼ਾਂ ਦਾ ਹਾਲ ਉਪਲੱਬਧ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ

ਸਿਹਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਹਸਪਤਾਲ ਪਹੁੰਚ ਕੇ ਮਰੀਜ਼ਾਂ ਦੀ ਜਾਣਕਾਰੀ ਲਈ। ਸਵਾਈਨ ਫਲੂ ਦੀ ਦਸਤਕ ਨੂੰ ਵੇਖਦੇ ਹੋਏ ਅਧਿਕਾਰੀਆਂ ਨੇ ਅਲਰਟ ਕਰ ਦਿੱਤਾ ਹੈ।  ਲੱਛਣ ਮਿਲਣ 'ਤੇ ਲੋਕਾਂ ਨੂੰ ਨਜ਼ਦੀਕੀ ਸਿਹਤ ਕੇਂਦਰ 'ਤੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਮਰੀਜ਼ਾਂ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚ ਪਟਨਾ ਦੇ ਸਮਨਪੁਰਾ ਇਲਾਕੇ ਦਾ 25 ਸਾਲਾ ਨੌਜਵਾਨ, ਸੀਤਾਮੜੀ ਦਾ 48 ਸਾਲਾ ਵਿਅਕਤੀ ਅਤੇ ਇੱਕ ਮਹਿਲਾ ਸ਼ਾਮਲ ਹੈ।

ਇਹ ਵੀ ਪੜ੍ਹੋ - ਕਰਨਾਲ ਧਰਨੇ 'ਤੇ ਝੁਕਿਆ ਪ੍ਰਸ਼ਾਸਨ, ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਮੁਆਵਜ਼ਾ ਦੇਣ ਨੂੰ ਤਿਆਰ

ਰਾਜਾਬਾਜ਼ਾਰ ਸਥਿਤ ਇੱਕ ਨਿੱਜੀ ਹਸਪਤਾਲ ਦੇ ਪ੍ਰਬੰਧਨ ਦਾ ਕਹਿਣਾ ਹੈ ਕਿ ਜੁਲਾਈ ਤੋਂ ਹੁਣ ਤੱਕ ਹਸਪਤਾਲ ਵਿੱਚ ਇੰਫਲੂਐਂਜਾ ਤੋਂ ਪੀੜਤ 9 ਮਰੀਜ਼ ਦਾਖਲ ਕਰਾਏ ਗਏ ਹਨ। ਇਨ੍ਹਾਂ ਵਿੱਚ ਜੁਲਾਈ ਵਿੱਚ ਇੱਕ, ਅਗਸਤ ਵਿੱਚ ਪੰਜ ਅਤੇ ਸਤੰਬਰ ਵਿੱਚ ਤਿੰਨ ਮਰੀਜ਼ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati