ਸਵੀਡਨ ਦਾ ਸ਼ਾਹੀ ਜੋੜਾ 5 ਦਿਨਾਂ ਯਾਤਰਾ ''ਤੇ ਪੁੱਜਾ ਭਾਰਤ

12/02/2019 11:02:19 AM

ਨਵੀਂ ਦਿੱਲੀ (ਭਾਸ਼ਾ)— ਸਵੀਡਨ ਦੇ ਰਾਜਾ ਕਾਰਲ 16ਵੇਂ ਗੁਸਤਾਫ ਅਤੇ ਰਾਨੀ ਸਿਲੀਵੀਆ ਸੋਮਵਾਰ ਨੂੰ 5 ਦਿਨਾਂ ਯਾਤਰਾ ਭਾਰਤ ਪੁੱਜੇ। ਰਾਜਾ ਗੁਸਤਾਫ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਮਜ਼ਬੂਤ ਕਰਨ 'ਤੇ ਚਰਚਾ ਹੋਵੇਗੀ। ਸ਼ਾਹੀ ਜੋੜਾ ਮੁੰਬਈ ਅਤੇ ਉੱਤਰਾਖੰਡ ਵੀ ਜਾਵੇਗਾ। ਸ਼ਾਹੀ ਜੋੜਾ ਦਿੱਲੀ ਵਿਚ ਜਾਮਾ ਮਸਜਿਦ, ਲਾਲ ਕਿਲਾ ਅਤੇ ਗਾਂਧੀ ਸਮਾਰਕ ਜਾਵੇਗਾ। ਇੱਥੇ ਦੱਸ ਦੇਈਏ ਕਿ ਰਾਜਾ ਗੁਸਤਾਫ ਦੀ ਇਹ ਤੀਜੀ ਭਾਰਤ ਯਾਤਰਾ ਹੈ। ਰਾਜਾ ਆਪਣੇ ਦੇਸ਼ ਦੇ ਉੱਚ ਪੱਧਰੀ ਉਦਯੋਗਪਤੀਆਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਅਧਿਕਾਰੀਆਂ ਨੇ ਕਿਹਾ, ''ਦੋ-ਪੱਖੀ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਦਸਤਾਵੇਜ਼ਾਂ 'ਤੇ ਦਸਤਖਤ ਹੋ ਸਕਦੇ ਹਨ।'' ਭਾਰਤ ਅਤੇ ਸਵੀਡਨ ਵਿਚਾਲੇ ਸੰਬੰਧ ਪਿਛਲੇ ਕੁਝ ਸਾਲਾਂ 'ਚ ਕਾਫੀ ਬਿਹਤਰ ਹੋਏ ਹਨ। ਦੋਹਾਂ ਦੇਸ਼ਾਂ ਵਿਚਾਲੇ 2018 'ਚ ਦੋ-ਪੱਖੀ ਵਪਾਰ 3.37 ਅਰਬ ਡਾਲਰ ਦਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਭਾਰਤ ਅਤੇ ਸਵੀਡਨ ਵਿਚਾਲੇ ਦੋਸਤੀ ਸੰਬੰਧ ਹਨ ਅਤੇ ਲੋਕਤੰਤਰ, ਆਜ਼ਾਦੀ ਦੇ ਅਧਿਕਾਰ ਅਤੇ ਕਾਨੂੰਨ ਦੇ ਸ਼ਾਸਨ ਵਰਗੇ ਸਿਧਾਂਤਾਂ 'ਤੇ ਆਧਾਰਿਤ ਹੈ। ਰਾਜਨੀਤੀ, ਵਪਾਰ, ਵਿਗਿਆਨਕ ਅਤੇ ਅਕਾਦਮਿਕ ਖੇਤਰ 'ਚ ਨਿਯਮਿਤ ਗੱਲਬਾਤ ਨੇ ਸਾਡੇ ਦੋ-ਪੱਖੀ ਸੰੰਬੰਧਾਂ ਨੂੰ ਰਫਤਾਰ ਦਿੱਤੀ ਹੈ।

Tanu

This news is Content Editor Tanu