ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਅਤੇ ਨਵੀਨ ਜੈਹਿੰਦ ਦਾ ਹੋਇਆ ਤਲਾਕ

02/19/2020 2:05:15 PM

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਿਊ.) ਦੀ ਪ੍ਰਧਾਨ ਸਵਾਤੀ ਮਾਲੀਵਾਲ ਅਤੇ ਉਨ੍ਹਾਂ ਦੇ ਪਤੀ ਨਵੀਨ ਜੈਹਿੰਦ ਦਾ ਤਲਾਕ ਹੋ ਗਿਆ। ਇਹ ਜਾਣਕਾਰੀ ਸਵਾਤੀ ਨੇ ਖੁਦ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਕੇ ਦਿੱਤੀ। ਟਵਿੱਟਰ ਹੈਂਡਲ 'ਤੇ ਸਵਾਤੀ ਨੇ ਨਵੀਨ ਤੋਂ ਵੱਖ ਹੋਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ''ਸਭ ਤੋਂ ਦੁੱਖ ਵਾਲਾ ਪਲ ਹੁੰਦਾ ਹੈ, ਜਦੋਂ ਤੁਹਾਡੀ ਸੁੱਖੀ-ਸਾਂਦੀ ਕਹਾਣੀ ਦਾ ਅੰਤ ਹੋ ਜਾਂਦਾ ਹੈ। ਮੇਰੀ ਹੋ ਗਈ ਹੈ। ਮੇਰਾ ਅਤੇ ਨਵੀਨ ਦਾ ਤਲਾਕ ਹੋ ਗਿਆ ਹੈ। ਕਈ ਵਾਰ ਚੰਗੇ ਲੋਕ ਵੀ ਸਾਥ ਨਹੀਂ ਰਹਿ ਸਕਦੇ। ਮੈਂ ਹਮੇਸ਼ਾ ਉਨ੍ਹਾਂ ਨੂੰ ਅਤੇ ਸਾਡੀ ਜ਼ਿੰਦਗੀ, ਜੋ ਅਸੀਂ ਇਕੱਠੇ ਬਿਤਾ ਸਕਦੇ ਸੀ, ਉਸ ਨੂੰ ਯਾਦ ਕਰਾਂਗੀ।'' ਇਸ ਦੇ ਨਾਲ ਹੀ ਸਵਾਤੀ ਨੇ ਲਿਖਿਆ ਕਿ ਮੈਂ ਹਰ ਦਿਨ ਭਗਵਾਨ ਨੂੰ ਪ੍ਰਾਰਥਨਾ ਕਰਾਂਗੀ ਕਿ ਉਹ ਸਾਨੂੰ ਅਤੇ ਸਾਡੇ ਵਰਗੇ ਦੂਜੇ ਲੋਕਾਂ ਨੂੰ ਤਾਕਤ ਦੇਣ, ਤਾਂ ਕਿ ਇਸ ਦਰਦ ਨੂੰ ਸਹਿਣ ਕਰ ਸਕਣ।

ਦੱਸਣਯੋਗ ਹੈ ਕਿ ਨਵੀਨ ਜੈਹਿੰਦ ਹਰਿਆਣਾ ਵਿਚ ਆਮ ਆਦਮੀ ਪਾਰਟੀ (ਆਪ) ਦੇ ਨਾ ਸਿਰਫ ਵੱਡੇ ਨੇਤਾ ਹਨ, ਸਗੋਂ ਕਿ ਪ੍ਰਦੇਸ਼ ਪ੍ਰਧਾਨ ਵੀ ਹਨ। ਨਵੀਨ, ਅੰਨਾ ਹਜ਼ਾਰੇ ਦੇ ਸਮੇਂ ਤੋਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਹਨ। ਓਧਰ ਸਵਾਤੀ ਮਾਲੀਵਾਲ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਕਾਫੀ ਸਰਗਰਮ ਰਹਿੰਦੀ ਹੈ। ਸਵਾਤੀ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਬਣਨ ਵਾਲੀ ਸਭ ਤੋਂ ਯੁਵਾ ਮਹਿਲਾ ਹੈ। ਕੁਝ ਦਿਨ ਪਹਿਲਾਂ ਸਵਾਤੀ ਔਰਤਾਂ ਪ੍ਰਤੀ ਵੱਧਦੇ ਅਪਰਾਧ ਅਤੇ ਬਲਾਤਕਾਰੀਆਂ ਲਈ ਫਾਂਸੀ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤਕ ਭੁੱਖ-ਹੜਤਾਲ 'ਤੇ ਬੈਠੀ ਸੀ। ਸਵਾਤੀ ਵੀ ਅੰਨਾ ਹਜ਼ਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਨਾਲ ਜੁੜੀ ਸੀ। ਉਸ ਸਮੇਂ ਨਵੀਨ ਜੈਹਿੰਦ ਵੀ ਕੇਜਰੀਵਾਲ ਨਾਲ ਇਸ ਅੰਦੋਲਨ ਦਾ ਹਿੱਸਾ ਸਨ। ਇਸ ਦੌਰਾਨ ਦੋਹਾਂ ਦੌਰਾਨ ਨਜ਼ਦੀਕੀਆਂ ਵਧਦੀਆਂ ਸਨ।

Tanu

This news is Content Editor Tanu