BSF ਕੈਂਪ 'ਚ 'ਪਾਰਸਲ ਬੰਬ' ਪਹੁੰਚਣ ਨਾਲ ਸੁਰੱਖਿਆ ਏਜੰਸੀਆਂ ਹੈਰਾਨ, ਜਾਂਚ 'ਚ ਜੁਟੀ ਪੁਲਸ

01/06/2020 11:32:16 AM

ਸਾਂਬਾ (ਸੰਜੀਵ, ਅਜੇ)- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਐਤਵਾਰ ਨੂੰ ਬੀ. ਐੱਸ. ਐੱਫ. ਕੈਂਪ ਵਿਚ ਇਕ ਪਾਰਸਲ ਬੰਬ ਮਿਲਣ ਨਾਲ ਸਨਸਨੀ ਫੈਲ ਗਈ ਹੈ। ਸਾਂਬਾ ਸੈਕਟਰ ਵਿਚ ਸੀਮਾ ਸੁਰੱਖਿਆ ਬਲ ਦੇ ਪੰਜਟੀਲਾ ਸਥਿਤ ਬੀ. ਐੱਸ. ਐੱਫ. ਦੀ 173ਵੀਂ ਬਟਾਲੀਅਨ ਦੇ ਹੈੱਡ ਕੁਆਰਟਰ ਵਿਚ ਕਥਿਤ ਤੌਰ 'ਤੇ ਇਕ ਪਾਰਸਲ ਮਿਲਿਆ, ਜਿਸ ਦੀ ਜਾਂਚ ਕਰਨ 'ਤੇ ਉਸ ਵਿਚੋਂ 150 ਗ੍ਰਾਮ ਦੇ ਕਰੀਬ ਆਰ. ਡੀ. ਐਕਸ. ਬਰਾਮਦ ਕੀਤਾ ਗਿਆ ਜਿਸ ਨੂੰ ਬੈਟਰੀ ਤਾਰਾਂ ਨਾਲ ਜੋੜਿਆ ਗਿਆ ਸੀ। ਚੰਗੀ ਕਿਸਮਤ ਇਹ ਰਹੀ ਕਿ ਇਸ ਪਾਰਸਲ ਮਿਲਣ ਤੋਂ ਬਾਅਦ ਪੁਲਸ ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ, ਜਿਸ ਨੇ ਇਸ ਨੂੰ ਨਸ਼ਟ ਕਰ ਦਿੱਤਾ। 

ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੈਰਾਨੀ ਵਿਚ ਪੈ ਗਈਆਂ ਹਨ ਅਤੇ ਪੁਲਸ ਤੇ ਖੁਫੀਆ ਏਜੰਸੀਆਂ ਮਾਮਲੇ ਦੀ ਜਾਂਚ ਵਿਚ ਜੁਟ ਗਈਆਂ। ਸੰਭਾਵਿਤ ਇਹ ਪਹਿਲਾ ਮਾਮਲਾ ਹੈ ਜਦੋਂ ਅੱਤਵਾਦੀਆਂ ਵਲੋਂ ਇਸ ਤਰ੍ਹਾਂ ਦੇ ਹੱਥਕੰਡੇ ਦੀ ਵਰਤੋਂ ਕੀਤੀ ਗਈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਇਹ ਪਾਰਸਲ ਕੈਂਪ ਵਿਚ ਪਹੁੰਚਾਇਆ ਸੀ। ਉਸ ਵਿਅਕਤੀ ਨੇ ਕੈਂਪ ਵਿਚ ਤਾਇਨਾਤ ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਦਾ ਨਾਂ ਲੈਂਦੇ ਹੋਏ ਇਹ ਪਾਰਸਲ ਉਨ੍ਹਾਂ ਤਕ ਪਹੁੰਚਾਉਣ ਲਈ ਕਿਹਾ ਸੀ।

Tanu

This news is Content Editor Tanu