ਮੈਂਗਲੁਰੂ: ਏਅਰਪੋਰਟ ''ਤੇ ਸ਼ੱਕੀ ਬੈਗ ''ਚੋਂ ਮਿਲਿਆ IED, ਮਚਿਆ ਹੜਕੰਪ

01/20/2020 6:25:03 PM

ਮੈਂਗਲੁਰੂ—ਕਰਨਾਟਕ ਦੇ ਮੈਂਗਲੁਰੂ ਏਅਰਪੋਰਟ 'ਤੇ ਅੱਜ ਭਾਵ ਸੋਮਵਾਰ ਵਿਸਫੋਟਕ ਸਮੱਗਰੀ ਮਿਲਣ 'ਤੇ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਅਨੁਸਾਰ ਏਅਰਪੋਰਟ ਦੇ ਟਿਕਟ ਕਾਊਂਟਰ 'ਤੇ ਰੱਖੇ ਇਕ ਬੈਗ ਤੋਂ ਇੰਪ੍ਰੋਵਾਇਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ) ਮਿਲਿਆ। ਜਾਣਕਾਰੀ ਮਿਲਣ 'ਤੇ ਬੰਬ ਰੋਧਕ ਦਸਤਾ ਮੌਕੇ 'ਤੇ ਪਹੁੰਚਿਆਂ ਅਤੇ ਉੱਥੋ ਸੁਰੱਖਿਅਤ ਰੂਪ 'ਚੋਂ ਉਸ ਨੂੰ ਹਟਾਇਆ ਗਿਆ। ਇਸ ਤੋਂ ਬਾਅਦ ਏਅਰਪੋਰਟ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਸ ਅਤੇ ਬੀ.ਡੀ.ਡੀ.ਐੱਸ ਨੇ ਬੈਗ ਰੱਖਣ ਵਾਲੇ ਸ਼ਖਸ ਦੀ ਭਾਲ ਸ਼ੁਰੂ ਕਰ ਦਿੱਤੀ।

ਮੈਂਗਲੁਰੂ ਦੇ ਪੁਲਸ ਕਮਿਸ਼ਨਰ ਡਾ.ਪੀ.ਐੱਸ ਹਰਸ਼ ਨੇ ਦੱਸਿਆ ਕਿ ਏਅਰਪੋਰਟ 'ਤੇ ਟਿਕਟ ਕਾਊਂਟਰ 'ਤੇ ਸ਼ੱਕੀ ਬੈਗ ਮਿਲਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪ੍ਰੋਟੋਕਾਲ ਅਨੁਸਾਰ ਜਾਂਚ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸੀ.ਆਈ.ਐੱਸ.ਐੱਫ ਨੇ ਪੂਰੇ ਇਲਾਕੇ ਨੂੰ ਬਲਾਕ ਕਰ ਦਿੱਤਾ ਅਤੇ ਬੰਬ ਰੋਧਕ ਦਸਤੇ ਨੂੰ ਬੁਲਾਇਆ।

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ) ਨੇ ਡੀ.ਆਈ.ਜੀ.ਅਨਿਲ ਪਾਂਡੇ ਨੇ ਕਿਹਾ ਹੈ ਕਿ ਅਸੀਂ ਮੈਂਗਲੁਰੂ ਹਵਾਈ ਅੱਡੇ 'ਤੇ ਟਿਕਟ ਕਾਊਂਟਰ 'ਤੇ ਪੈ ਬੈਗ ਤੋਂ ਇਮਪ੍ਰੋਵਾਇਜ਼ਡ ਐਕਸਪਲੋਸਿਵ ਡਿਵਾਈਸ ਦੇ ਨਿਸ਼ਾਨ ਮਿਲੇ ਅਤੇ ਅਸੀਂ ਉਸ ਨੂੰ ਸੁਰੱਖਿਆ ਹਟਾ ਦਿੱਤਾ।

Iqbalkaur

This news is Content Editor Iqbalkaur