PM ਮੋਦੀ ਦੇ ਦੌਰੇ ਤੋਂ ਪਹਿਲਾਂ ਜੰਮੂ ਦੇ ਪਿੰਡ ’ਚ ਧਮਾਕਾ, ਮਚੀ ਹਫੜਾ-ਦਫੜੀ

04/24/2022 10:35:44 AM

ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਹਨ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਜੰਮੂ ਦੇ ਪਿੰਡ ’ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਪੁਲਸ ਮੁਤਾਬਕ ਧਮਾਕਾ ਜੰਮੂ ਦੇ ਬਿਸ਼ਨਾਹ ਦੇ ਪਿੰਡ ਲਲਿਆਨ ’ਚ ਹੋਇਆ। ਇਸ ਧਮਾਕੇ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਧਮਾਕੇ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਜਾਂਚ ’ਚ ਜੁਟ ਗਈ ਹੈ। ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਕਿ ਜੰਮੂ ਦੇ ਬਿਸ਼ਨਾਹ ਦੇ ਲਲਿਆਨ ਪਿੰਡ ’ਚ ਖੇਤਾਂ ’ਚ ਪਿੰਡ ਵਾਸੀਆਂ ਵਲੋਂ ਸ਼ੱਕੀ ਧਮਾਕੇ ਦੀ ਸੂਚਨਾ ਮਿਲੀ ਸੀ। ਪੁਲਸ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਧਮਾਕਾ ਬਿਜਲੀ ਜਾ ਉਲਕਾਪਿੰਡ ਡਿੱਗਣ ਕਾਰਨ ਹੋਇਆ। ਜਿਸ ਕਾਰਨ ਜ਼ਮੀਨ ’ਚ ਡੂੰਘਾ ਖੱਡ ਹੋ ਗਿਆ।

ਇਹ ਵੀ ਪੜ੍ਹੋ: ਭਲਕੇ ਜੰਮੂ-ਕਸ਼ਮੀਰ ਦੌਰੇ ’ਤੇ PM ਮੋਦੀ, 20 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਧਮਾਕਾ ਉਸ ਥਾਂ ਤੋਂ ਮਹਿਜ 12 ਕਿਲੋਮੀਟਰ ਦੂਰ ਹੋਇਆ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੈਲੀ ਨੂੰ ਸੰਬੋਧਿਤ ਕਰਨ ਵਾਲੇ ਹਨ। ਸੂਤਰਾਂ ਮੁਤਾਬਕ ਤੜਕੇ ਸਵੇਰੇ ਕਰੀਬ 4:25 ਵਜੇ ਬਿਸ਼ਨਾਹ ਦੇ ਲਲਿਆਨ ਪਿੰਡ ਨੇੜੇ ਇਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸਥਾਨਕ ਵਾਸੀਆਂ ’ਚ ਦਹਿਸ਼ਤ ਫੈਲ ਗਈ। ਪ੍ਰਧਾਨ ਮੰਤਰੀ ਦੀ ਰੈਲੀ ਤੋਂ ਦੋ ਦਿਨ ਪਹਿਲਾਂ ਹੀ ਜੰਮੂ ਦੇ ਸੁੰਜੁਵਾਨ ’ਚ ਸ਼ੁੱਕਰਵਾਰ ਸਵੇਰੇ ਇਕ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਸੰਗਠਨ ਦੇ ਦੋ ਅੱਤਵਾਦੀ ਮਾਰੇ ਗਏ, ਜਦਕਿ ਸੀ. ਆਈ. ਐੱਸ. ਐੱਫ. ਦਾ ਇਕ ਏ. ਐੱਸ. ਆਈ. ਸ਼ਹੀਦ ਹੋ ਗਿਆ ਅਤੇ 11 ਸੁਰੱਖਿਆ ਕਰਮੀ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਕੇਜਰੀਵਾਲ ਬੋਲੇ- ਭਗਵਾਨ ਨੇ ਪੂਰੀ ਦੁਨੀਆ ’ਚ ਹਿਮਾਚਲ ਨੂੰ ਖੂਬਸੂਰਤ ਬਣਾਇਆ ਪਰ BJP-ਕਾਂਗਰਸ ਨੇ ਲੁੱਟਿਆ

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੰਮੂ-ਕਸ਼ਮੀਰ ਆ ਰਹੇ ਹਨ ਅਤੇ ਇਸ ਯਾਤਰਾ ਦੇ ਮੱਦੇਨਜ਼ਰ ਖੇਤਰ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰਾਜੈਕਟਾਂ ’ਚ ਪ੍ਰਧਾਨ ਮੰਤਰੀ 3,100 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਬਨਿਹਾਲ ਕਾਜ਼ੀਗੁੰਡ ਰੋਡ ਸੁਰੰਗ ਦਾ ਉਦਘਾਟਨ ਕਰਨਗੇ। ਇਹ ਸੁਰੰਗ ਜੰਮੂ-ਕਸ਼ਮੀਰ ਦਰਮਿਆਨ ਹਰ ਮੌਸਮ ਵਿਚ ਸੰਪਰਕ ਸਥਾਪਤ ਕਰਨ ਅਤੇ ਦੋਵਾਂ ਖੇਤਰਾਂ ਨੂੰ ਨੇੜੇ ਲਿਆਉਣ ’ਚ ਮਦਦ ਕਰੇਗੀ। ਦੱਸ ਦੇਈਏ ਕਿ ਅਗਸਤ 2019 ’ਚ ਧਾਰਾ 370 ਅਤੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਸੀਮਾ ਚੌਕੀਆਂ ਦੇ ਦੌਰੇ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਦੀ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਵੱਡੀ ਯਾਤਰਾ ਹੋਵੇਗੀ।

ਇਹ ਵੀ ਪੜ੍ਹੋ: CAA, ਰਾਮ ਮੰਦਰ ਅਤੇ ਧਾਰਾ 370 ਰੱਦ ਕਰਨ ਮਗਰੋਂ ਹੁਣ ਕਾਮਨ ਸਿਵਲ ਕੋਡ ਦੀ ਵਾਰੀ: ਅਮਿਤ ਸ਼ਾਹ

Tanu

This news is Content Editor Tanu