ਸੁਸ਼ਮਾ ਸਵਰਾਜ ਨੇ ਯੂ. ਐੱਨ. ਦੇ ਜਨਰਲ ਸਕੱਤਰ ਐਂਟੋਨੀਓ ਨਾਲ ਕੀਤੀ ਮੁਲਾਕਾਤ

10/03/2018 4:59:33 PM

ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਸੁਧਾਰ ਅਤੇ ਜਲਵਾਯੂ ਪਰਿਵਰਤਨ ਸਮੇਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ। ਗੁਤੇਰਸ ਇਸ ਵਿਸ਼ਵ ਸੰਗਠਨ ਦੇ ਮੁਖੀ ਦੇ ਰੂਪ ਵਿਚ ਸੋਮਵਾਰ ਭਾਵ 1 ਸਤੰਬਰ ਨੂੰ ਭਾਰਤ ਦੌਰੇ 'ਤੇ ਆਏ। 

ਗੁਤੇਰਸ ਨਾਲ ਸੁਸ਼ਮਾ ਸਵਰਾਜ ਦੀ ਬੈਠਕ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦਾ ਸਵਾਗਤ ਕੀਤਾ। ਜਲਵਾਯੂ ਪਰਿਵਰਤਨ, ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਸੁਧਾਰ ਅਤੇ ਹੋਰ ਆਪਸੀ ਹਿੱਤਾਂ ਦੇ ਖੇਤਰ ਵਿਚ ਚਰਚਾ ਹੋਈ।'' 

ਇੱਥੇ ਦੱਸ ਦੇਈਏ ਕਿ ਗੁਤੇਰਸ ਅਜਿਹੇ ਸਮੇਂ ਭਾਰਤ ਆਏ ਹਨ, ਜਦੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਗਈ। ਉਨ੍ਹਾਂ ਨੇ ਮੰਗਲਵਾਰ ਨੂੰ ਮਹਾਤਮਾ ਗਾਂਧੀ ਕੌਮਾਂਤਰੀ ਸਵੱਛਤਾ ਸੰਮੇਲਨ ਦੇ ਸਮਾਪਤੀ ਸਮਾਰੋਹ ਵਿਚ ਵੀ ਹਿੱਸਾ ਲਿਆ। ਗੁਤੇਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਰਾਸ਼ਟਰ ਦਾ 'ਚੈਂਪੀਅਨ ਆਫ ਦਿ ਅਰਥ ਐਵਾਰਡ' ਪ੍ਰਦਾਨ ਕੀਤਾ।


Related News