ਸੁਸ਼ਮਾ ਨੇ ਇਕ ਮਾਂ ਦੀ ਗੁਹਾਰ ''ਤੇ ਮਦਦ ਨੂੰ ਵਧਾਏ ਹੱਥ, ਟਵੀਟ ਕਰਕੇ ਕਹੀ ਇਹ ਗੱਲ

07/18/2018 1:47:02 PM

ਨਵੀਂ ਦਿੱਲੀ— ਇਕ ਮਾਂ ਦੇ ਲੜਕੇ ਨੂੰ ਮਿਲਾਉਣ ਦੀ ਗੁਹਾਰ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤੁਰੰਤ ਹੀ ਮਦਦ ਲਈ ਹੱਥ ਅੱਗੇ ਵਧਾਏ। ਘੁਮਾਰਵੀਂ ਉਪਮੰਡਲ ਨਾਲ ਲੱਗਦੇ ਜ਼ਿਲਾ ਮੰਡੀ ਦੇ ਕਸਬੇ ਬਲਦਵਾੜਾ ਦੀ ਗ੍ਰਾਮ ਪੰਚਾਇਤ ਚੌਂਕ ਦੇ ਵਾਰਡ ਨੰਬਰ-5 ਪਿੰਡ ਰਾਲਨ 'ਚ ਰਹਿਣ ਵਾਲੀ 62 ਸਾਲਾ ਬਜ਼ੁਰਗ ਮਹਿਲਾ ਰੌਸ਼ਨੀ ਦੇਵੀ ਤੋਂ ਕਿਹਾ ਕਿ ਉਨ੍ਹਾਂ ਦਾ ਲੜਕਾ ਆਈ. ਸੀ. ਯੂ. 'ਚ ਹੈ, ਇਸ ਲਈ ਗੱਲ ਨਹੀਂ ਹੋ ਸਕੇਗੀ, ਜਿਵੇਂ ਹੀ ਉਹ ਆਈ. ਸੀ. ਯੂ. ਤੋਂ ਬਾਹਰ ਆਵੇਗਾ, ਸਾਡੇ ਰਾਜਦੂਤ ਉਨ੍ਹਾਂ ਦੀ ਮਾਤਾ ਜੀ ਨਾਲ ਗੱਲ ਕਰਵਾ ਦੇਣਗੇ। 

ਜ਼ਿਕਰਯੋਗ ਹੈ ਕਿ ਰੌਸ਼ਨੀ ਦੇਵੀ ਨੇ ਰੌਂਦੇ ਹੋਏ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ 4 ਸਾਲਾ ਤੋਂ ਅਮਰੀਕਾ 'ਚ ਇਕ ਨਿੱਜੀ ਹੋਟਲ 'ਚ ਕੰਮ ਕਰਦਾ ਸੀ ਅਤੇ ਹਾਲ ਹੀ 'ਚ ਉਸ ਨੇ ਮੈਕਸਿਕੋ ਸਿਟੀ 'ਚ ਇਕ ਨਿੱਜੀ ਹੋਟਲ 'ਚ ਜੁਆਇੰਨ ਕੀਤਾ ਸੀ। ਰੋਸ਼ਨੀ ਦੇਵੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦਾ ਲੜਕਾ ਮੈਕਸਿਕੋ ਦੇ ਇਕ ਨਿੱਜੀ ਹਸਪਤਾਲ ਐੱਸਪਲੂਲ 'ਚ ਦਾਖਲ ਹੈ ਅਤੇ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਅਸ਼ਨਵੀ ਕੁਮਾਰ ਉਰਫ ਸੋਨੂ ਨੇ 4 ਸਾਲ ਪਹਿਲਾਂ ਹੀ ਚੰਡੀਗੜ੍ਹ ਦੇ ਇਕ ਨਿੱਜੀ ਸਿਖਲਾਈ ਸੰਸਥਾ ਨਾਲ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਸੀ, ਜਿਸ ਤੋਂ ਬਾਅਦ ਨੌਕਰੀ ਲਈ ਉਹ ਅਮਰੀਕਾ ਚਲਾ ਗਿਆ।