ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਇਟਲੀ ਪੁੱਜਣ 'ਤੇ ਕੀਤਾ ਗਿਆ ਨਿੱਘਾ ਸਵਾਗਤ

06/18/2018 9:02:57 AM

ਰੋਮ (ਕੈਂਥ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੀ ਵਿਸ਼ੇਸ਼ ਯੂਰਪ ਫੇਰੀ ਮੌਕੇ ਪਹਿਲੇ ਪੜਾਅ ਦੌਰਾਨ ਰੋਮ ਹਵਾਈਅੱਡੇ 'ਤੇ ਪਹੁੰਚੀ। ਇਸ ਮੌਕੇ ਉਨ੍ਹਾਂ ਦਾ ਭਾਰਤੀ ਅੰਬੈਂਸੀ ਰੋਮ ਦੀ ਅੰਬੈਂਡਸਰ ਮੈਡਮ ਰੀਨਤ ਸੰਧੂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਵ. ਇੰਦਰਾ ਗਾਂਧੀ ਤੋਂ ਬਾਅਦ ਦੂਜੀ ਔਰਤ ਹੈ, ਜਿਨ੍ਹਾਂ ਨੂੰ ਵਿਦੇਸ਼ ਮੰਤਰੀ ਬਣਨ ਦਾ ਮਾਣ ਮਿਲਿਆ।
ਸੁਸ਼ਮਾ ਸਵਰਾਜ ਦੀ ਵਿਸ਼ੇਸ਼ ਯੂਰਪ ਫੇਰੀ ਨਾਲ ਭਾਰਤ ਅਤੇ ਯੂਰਪੀਅਨ ਦੇਸ਼ਾਂ ਦਾ ਆਪਸੀ ਪਿਆਰ ਜਿੱਥੇ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਮਜ਼ਬੂਤ ਹੋਣ ਦੀ ਆਸ ਹੈ, ਉੱਥੇ ਹੀ ਇਟਲੀ ਤੇ ਭਾਰਤ ਵਿੱਚਲੇ ਪੁਰਾਣੇ ਰਿਸ਼ਤੇ ਵੀ ਹੋਰ ਜ਼ਿਆਦਾ ਮਿਲਣਸਾਰ ਬਣਨ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਵਜੋਂ ਦੂਜੀ ਵਾਰ ਇਟਲੀ ਫੇਰੀ 'ਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਸੰਨ 2016 ਵਿਚ ਦੁਖੀਆ ਦਾ ਸਹਾਰਾ ਬਣੀ ਮਹਾਨ ਸਮਾਜ ਸੇਵੀਕਾ ਮਦਰ ਟੈਰੇਸਾ ਨੂੰ ਵੈਟੀਕਨ ਵਿਖੇ ਸੰਤ ਦੀ ਉਪਾਧੀ ਦੇਣ ਵਾਲੇ ਸਮਾਗਮ ਵਿਚ ਭਾਰਤ ਸਰਕਾਰ ਵੱਲੋਂ ਸ਼ਿਰਕਤ ਕੀਤੀ ਸੀ।