ਖੱਟੜ ਸਰਕਾਰ ਦਾ ਐਲਾਨ, ਅੰਬਾਲਾ ਬੱਸ ਅੱਡੇ ਦਾ ਨਾਂ ਹੋਵੇਗਾ ''ਸੁਸ਼ਮਾ ਸਵਰਾਜ''

01/23/2020 3:03:56 PM

ਹਰਿਆਣਾ (ਵਾਰਤਾ)— ਹਰਿਆਣਾ ਸਰਕਾਰ ਨੇ ਅੰਬਾਲਾ ਸ਼ਹਿਰ ਬੱਸ ਅੱਡੇ ਦਾ ਨਾਮ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਨਾਂ 'ਤੇ ਕਰਨ ਦਾ ਫੈਸਲਾ ਲਿਆ ਹੈ। ਸੂਬੇ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੰਬਾਲਾ ਬੱਸ ਅੱਡੇ ਦਾ ਨਾਮਕਰਣ ਸੰਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੰਬਾਲਾ ਸ਼ਹਿਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਅਸੀਮ ਗੋਇਲ ਨੇ ਇਕ ਚਿੱਠੀ ਦੇ ਜ਼ਰੀਏ ਇਸ ਬੱਸ ਅੱਡੇ ਦਾ ਨਾਮਕਰਣ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਨਾਂ 'ਤੇ ਕਰਨ ਦੀ ਬੇਨਤੀ ਕੀਤੀ ਹੈ।

ਮੂਲਚੰਦ ਸ਼ਰਮਾ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਦੇਸ਼ ਦੀ ਰਾਜ ਨੇਤਾ ਸਨ, ਜੋ ਕਿ ਅੰਬਾਲਾ ਸ਼ਹਿਰ ਨਾਲ ਸੰਬੰਧ ਰੱਖਦੇ ਸਨ। 14 ਫਰਵਰੀ ਨੂੰ ਉਨ੍ਹਾਂ ਦਾ ਜਨਮ ਦਿਨ ਹੈ, ਇਸ ਲਈ ਬੱਸ ਅੱਡੇ ਦਾ ਨਾਮਕਰਣ ਵੀ ਉਸੇ ਦਿਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਦੇਸ਼ ਦੀਆਂ ਹੋਰ ਧੀਆਂ ਨੂੰ ਵੀ ਆਪਣੇ ਕਾਰਜ ਖੇਤਰ 'ਚ ਉੱਚਾਈਆਂ 'ਤੇ ਪਹੁੰਚਣ ਦੀ ਪ੍ਰੇਰਣਾ ਮਿਲੇਗੀ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ 6 ਅਗਸਤ 2019 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਨੇ ਦਿੱਲੀ ਸਥਿਤ ਏਮਜ਼ 'ਚ ਆਖਰੀ ਸਾਹ ਲਿਆ ਸੀ। ਰਾਜਨੀਤੀ 'ਚ ਉਹ ਲੰਬੇ ਸਮੇਂ ਤਕ ਸਰਗਰਮ ਰਹੇ ਅਤੇ ਦੇਸ਼ ਦੀ ਵਿਦੇਸ਼ ਮੰਤਰੀ ਵੀ ਰਹੇ।

Tanu

This news is Content Editor Tanu