ਸੁਸ਼ਮਾ ਸਵਰਾਜ ਨੇ ਖਾਲੀ ਕੀਤੀ ਆਪਣੀ ਸਰਕਾਰੀ ਰਿਹਾਇਸ਼

06/29/2019 6:40:58 PM

ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੀ ਸਰਕਾਰੀ ਰਿਹਾਇਸ਼ ਛੱਡ ਦਿੱਤੀ ਹੈ। ਸਵਰਾਜ ਨੇ ਟਵਿਟਰ 'ਤੇ ਸਰਕਾਰੀ ਬੰਗਲਾ ਖਾਲੀ ਕਰਨ ਦੀ ਸੂਚਨਾ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨਾਲ ਹੁਣ ਪੁਰਾਣੇ ਨੰਬਰ 'ਤੇ ਸਪੰਰਕ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਉਨ੍ਹਾਂ ਚੋਣਾਂ ਨਹੀਂ ਲੜੀਆਂ ਸਨ ਅਤੇ ਨਾ ਹੀ ਮੋਦੀ ਕੈਬਨਿਟ 'ਚ ਉਨ੍ਹਾਂ ਨੂੰ ਜਗ੍ਹਾ ਦਿੱਤੀ ਗਈ। ਲੋਕਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਚੋਣਾਂ ਨਾ ਲੜਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਉਹ ਸਿਹਤ ਕਾਰਨਾਂ ਕਰਕੇ ਹੁਣ ਚੋਣਾਂ ਨਹੀਂ ਲੜੇਗੀ।
ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਮੈਂ 8 ਸਫਦਰਜੰਗ ਲੇਨ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਕ੍ਰਿਪਾ ਨੋਟ ਕਰ ਲਓ ਕਿ ਮੈਂ ਪੁਰਾਣੇ ਪਤੇ 'ਤੇ ਫੋਨ ਨੰਬਰ 'ਤੇ ਉਪਲੱਬਧ ਨਹੀਂ ਰਹਾਂਗੀ। ਦੱਸਣਯੋਗ ਹੈ ਕਿ ਪਿਛਲੀ ਸਰਕਾਰ 'ਚ ਸੁਸ਼ਮਾ ਸਭ ਤੋਂ ਸਰਗਰਮ ਮੰਤਰੀਆਂ 'ਚੋਂ ਇਕ ਸੀ ਤੇ ਟਵਿਟਰ ਦੇ ਜ਼ਰੀਏ ਵਿਦੇਸ਼ 'ਚ ਫਸੇ ਕਈ ਭਾਰਤੀਆਂ ਦੀ ਮਦਦ 'ਤੇ ਕਾਫੀ ਤਾਰੀਫ ਬਟੋਰੀ ਸੀ। ਨਵੇਂ ਲੋਕਸਭਾ ਚੋਣਾਂ ਨਤੀਜਿਆਂ ਤੋਂ ਬਾਅਦ ਕਈ ਪੁਰਾਣੇ ਮੰਤਰੀ ਤੇ ਸੰਸਦ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਰਹੇ ਹਨ।