ਸੰਸਦ 'ਚ ਸੁਸ਼ਮਾ ਬੋਲੀ, ਲਾਪਤਾ 39 ਭਾਰਤੀਆਂ ਦੇ ਮਾਰੇ ਜਾਣ ਦਾ ਕੋਈ ਸਬੂਤ ਨਹੀਂ

Wednesday, Jul 26, 2017 - 02:44 PM (IST)

ਨਵੀਂ ਦਿੱਲੀ— ਈਰਾਕ 'ਚ ਲਾਪਤਾ 39 ਭਾਰਤੀਆਂ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਲੋਕਸਭਾ 'ਚ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਪੂਰਾ ਦੇਸ਼ ਇਸ ਮਾਮਲੇ ਨੂੰ ਸੁਣਨਾ ਚਾਹੁੰਦਾ ਹੈ। ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਨੇ 6 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕੀਤੀ ਹੈ ਅਤੇ ਲਾਪਤਾ ਭਾਰਤੀਆਂ ਦੇ ਮਾਰੇ ਜਾਣ ਦਾ ਕੋਈ ਸਬੂਤ ਨਹੀਂ ਹੈ। ਬਿਨਾਂ ਸਬੂਤ ਦੇ ਮੋਸੁਲ 'ਚ 39 ਲੋਕਾਂ ਨੂੰ ਮਾਰਿਆ ਜਾਣਾ ਮੰਨ੍ਹ ਲੈਣ ਅਪਰਾਧ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਕਿਸੇ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਵਾਂ,ਕੱਲ ਨੂੰ ਉਨ੍ਹਾਂ 'ਚੋਂ ਕੋਈ ਜਿਊਂਦਾ ਆ ਗਿਆ ਤਾਂ ਇਸ ਲਈ ਇਹ ਪਾਪ ਹੈ ਮੈਂ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ।ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਮਾਰੇ ਗਏ ਹਨ ਤਾਂ ਉਹ ਪਰਿਵਾਰ ਨੂੰ ਕਹਿ ਦੇਣ, ਜੇਕਰ ਕੋਈ ਜਿਊਂਦਾ ਨਿਕਲ ਆਇਆ ਤਾਂ ਉਸ ਦੀ ਜ਼ਿੰਮੇਦਾਰੀ ਉਹ ਲੈਣਗੇ। 
ਕੁਝ ਦਿਨ ਪਹਿਲੇ ਸੁਸ਼ਮਾ ਨੇ ਕਿਹਾ ਸੀ ਕਿ ਈਰਾਕ 'ਚ ਲਾਪਤਾ 39 ਭਾਰਤੀਆਂ ਮੋਸੁਲ ਦੀ ਜੇਲ 'ਚ ਕੈਦ ਹਨ। ਕਈ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਕਿ ਉਹ ਜੇਲ 'ਚ ਨਹੀਂ ਹਨ। ਇਸ 'ਤੇ ਵਿਰੋਧੀ ਪੱਖ ਨੇ ਸਰਕਾਰ 'ਤੇ ਗੁਮਰਾਹ ਕਰਨ ਦਾ ਦੋਸ਼ ਲਗਾਇਆ। ਇਸ ਪਿਛੋਕੜ ਭੂਮੀ 'ਚ ਜਦੋਂ ਉਹ ਬਿਆਨ ਦੇਣ ਲਈ ਸਦਨ 'ਚ ਖੜ੍ਹੀ ਹੋਈ ਤਾਂ ਵਿਰੋਧ ਪੱਖ ਕਾਂਗਰਸ ਨੇ 6 ਕਾਂਗਰਸੀਆਂ ਮੈਂਬਰਾਂ ਦੇ 5 ਦਿਨਾਂ ਦੇ ਮੁਅੱਤਲ ਦੇ ਮੁੱਦੇ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਹ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਦੀ ਕੁਰਸੀ ਤੱਕ ਪੁੱਜੇ ਗਏ। ਵਿਰੋਧੀ ਪੱਖ ਦੇ ਲਗਾਤਾਰ ਹੰਗਾਮੇ ਵਿਚਕਾਰ ਸਪੀਕਰ ਨੇ ਲੋਕਸਭਾ ਨੂੰ ਮੁਲਤਵੀ ਕਰ ਦਿੱਤਾ।


Related News