ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਔਰਤ ਨੂੰ ਡਾਕਟਰੀ ਵੀਜ਼ਾ ਦੇਣ ਦਾ ਦਿੱਤਾ ਭਰੋਸਾ

08/14/2017 9:58:16 AM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਮਨੁੱਖੀ ਕਦਮ ਦੇ ਅਧੀਨ ਐਤਵਾਰ ਨੂੰ ਕੈਂਸਰ ਪੀੜਤ ਇਕ ਪਾਕਿਸਤਾਨੀ ਔਰਤ ਨੂੰ ਭਾਰਤ 'ਚ ਇਲਾਜ ਲਈ ਵੀਜ਼ੇ ਦਾ ਭਰੋਸਾ ਦਿੱਤਾ। ਸੁਸ਼ਮਾ ਨੇ ਫੈਜ਼ਾ ਤਨਵੀਰ ਨਾਂ ਦੀ ਇਸ ਔਰਤ ਨੂੰ ਡਾਕਟਰੀ ਵੀਜ਼ਾ ਜਾਰੀ ਕਰਨ ਦੇ ਫੈਸਲੇ ਦੀ ਜਾਣਕਾਰੀ ਟਵਿੱਟਰ 'ਤੇ ਦਿੱਤੀ।
ਉਨ੍ਹਾਂ ਨੇ ਟਵੀਟ ਕੀਤਾ,''ਭਾਰਤ ਦੇ ਆਜ਼ਾਦੀ ਦਿਵਸ 'ਤੇ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਅਸੀਂ ਤੁਹਾਨੂੰ ਭਾਰਤ 'ਚ ਤੁਹਾਡੇ ਇਲਾਜ ਲਈ ਵੀਜ਼ਾ ਦੇ ਰਹੇ ਹਾਂ।'' ਫੈਜ਼ਾ ਨੇ ਸੁਸ਼ਮਾ ਨੂੰ ਡਾਕਟਰੀ ਵੀਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਇਹ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਾਰਤ ਆਪਣਾ 70ਵਾਂ ਆਜ਼ਾਦੀ ਦਿਵਸ ਸਮਾਰੋਹ ਮਨਾਉਣ ਵਾਲਾ ਹੈ।