ਪਤੀ ਨੂੰ ਦੁਬਈ ''ਚ ਆਇਆ ਬਰੇਨ ਸਟਰੋਕ, ਸੁਸ਼ਮਾ ਨੇ ਪਤਨੀ ਨੂੰ ਤੁਰੰਤ ਦਿਵਾਇਆ ਵੀਜ਼ਾ

01/20/2018 1:32:01 PM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹਮੇਸ਼ਾ ਟਵਿੱਟਰ 'ਤੇ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਭਾਵੇਂ ਉਹ ਆਪਣੇ ਦੇਸ਼ ਦੇ ਨਾਗਰਿਕ ਹੋਣ ਜਾਂ ਭਾਰਤ ਇਲਾਜ ਲਈ ਆਉਣ ਵਾਲੇ ਪਾਕਿਸਤਾਨੀ ਨਾਗਰਿਕ ਹੀ ਕਿਉਂ ਨਾ ਹੋਣ, ਜਿਸ ਨੂੰ ਵੀ ਵਿਦੇਸ਼ 'ਚ ਮਦਦ ਚਾਹੀਦੀ ਹੁੰਦੀ ਹੈ, ਉਸ ਨੂੰ ਸਭ ਤੋਂ ਪਹਿਲਾਂ ਸੁਸ਼ਮਾ ਸਵਰਾਜ ਹੀ ਯਾਦ ਆਉਂਦੀ ਹੈ। ਅਜਿਹੇ ਹੀ ਇਕ ਭਾਰਤੀ ਪਰਿਵਾਰ ਸੁਸ਼ਮਾ ਨੇ ਮਦਦ ਕੀਤੀ ਹੈ, ਜਿਸ ਨੂੰ ਉਹ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ। ਟਵਿੱਟਰ 'ਤੇ ਗਰਿਮਾ ਨਾਂ ਦੀ ਇਕ ਔਰਤ ਨੇ ਵੀਰਵਾਰ ਨੂੰ ਸੁਸ਼ਮਾ ਨੂੰ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ ਦੁਬਈ 'ਚ ਬਰੇਨ ਸਟਰੋਕ ਆਇਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਵੀਜ਼ੇ ਦੀ ਲੋੜ ਹੈ। ਗਰਿਮਾ ਨੇ ਸੁਸ਼ਮਾ ਨੂੰ ਅਪੀਲ ਕੀਤੀ,''ਮੈਨੂੰ ਆਸ ਹੈ ਕਿ ਵੀਜ਼ਾ ਆ ਜਾਵੇਗਾ ਪਰ ਤੁਸੀਂ ਪਲੀਜ਼ ਇਕ ਵਾਰ ਦੇਖ ਲਵੋ, ਕਿਉਂਕਿ ਸ਼ੁੱਕਰਵਾਰ ਨੂੰ ਯੂ.ਏ.ਈ. ਅੰਬੈਸੀ ਬੰਦ ਰਹਿੰਦੀ ਹੈ।'' ਗਰਿਮਾ ਨੇ ਅੱਗੇ ਲਿਖਿਆ,''ਜੇਕਰ ਮੈਨੂੰ ਅੱਜ ਵੀ ਵੀਜ਼ਾ ਨਹੀਂ ਮਿਲਿਆ ਤਾਂ ਮੈਂ ਸ਼ਨੀਵਾਰ ਦੁਪਹਿਰ ਤੱਕ ਦੁਬਈ ਨਹੀਂ ਜਾ ਸਕਾਂਗੀ, ਜਦੋਂ ਕਿ ਮੇਰਾ ਤੁਰੰਤ ਉੱਥੇ ਪੁੱਜਣਾ ਜ਼ਰੂਰੀ ਹੈ। ਪਤੀ ਦੀ ਹਾਲਤ ਹੋਰ ਖਰਾਬ ਹੁੰਦੀ ਜਾ ਰਹੀ ਹੈ। ਗਰਿਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦਿਓਰ ਦੇ ਹੱਥੀਂ ਹਸਪਤਾਲ 'ਚ ਪੈਸੇ ਤਾਂ ਜਮ੍ਹਾ ਕਰਵਾ ਦਿੱਤੇ ਹਨ ਪਰ ਯੂ.ਏ.ਈ. ਦੇ ਨਿਯਮਾਂ ਅਨੁਸਾਰ ਮੈਡੀਕਲ ਰਿਪੋਰਟਸ ਸਿਰਫ ਮੈਨੂੰ ਵੀ ਮਿਲ ਸਕਦੀ ਹੈ, ਉਦੋਂ ਮੈਂ ਆਪਣੇ ਡਾਕਟਰ ਨੂੰ ਦਿਖਾ ਸਕਦੀ ਹਾਂ।''

ਉਨ੍ਹਾਂ ਦੇ ਇਹ ਟਵੀਟਸ ਖੂਬ ਵਾਇਰਲ ਹੋਏ ਅਤੇ ਸੈਂਕੜੇ ਯੂਜ਼ਰਸ ਨੇ ਸੁਸ਼ਮਾ ਤੋਂ ਮਦਦ ਦੀ ਗੁਹਾਰ ਲਗਾਈ। ਜਿਸ 'ਤੇ ਸੁਸ਼ਮਾ ਨੇ ਰਿਪਲਾਈ ਕੀਤਾ,''ਮੈਨੂੰ ਇਹ ਜਾਣ ਕੇ ਦੁੱਖ ਹੋਇਆ। ਅਸੀਂ ਪੂਰੀ ਮਦਦ ਕਰਾਂਗੇ। ਇਸ ਤੋਂ ਇਲਾਵਾ ਅਸੀਂ ਦੁਬਈ 'ਚ ਆਪਣੇ ਅਧਿਕਾਰੀ ਨੂੰ ਵੀ ਤੁਹਾਡੇ ਪਤੀ ਦਾ ਖਿਆਲ ਰੱਖਣ ਦਾ ਨਿਰਦੇਸ਼ ਦਿੱਤਾ ਹੈ।'' ਇਸ ਤੋਂ ਬਾਅਦ ਜੋ ਹੋਇਆ ਉਸ ਦੀ ਆਸ ਗਰਿਮਾ ਨੂੰ ਵੀ ਨਹੀਂ ਰਹੀ ਹੋਵੇਗੀ। ਗਰਿਮਾ ਨੇ ਟਵੀਟ ਕੀਤਾ,''ਮੈਨੂੰ ਖੁਦ ਸੁਸ਼ਮਾ ਜੀ ਨੇ ਫੋਨ ਕੀਤਾ। ਉਹ ਪੁਡੂਚੇਰੀ ਜਾ ਰਹੀ ਸੀ ਅਤੇ ਰਸਤੇ 'ਚ ਉਨ੍ਹਾਂ ਨੇ ਮੇਰੇ ਨਾਲ ਗੱਲ ਕਰ ਕੇ ਦੱਸਿਆ ਕਿ ਅੰਬੈਸੀ ਰਾਤ ਤੋਂ ਮੇਰੇ ਵੀਜ਼ੇ 'ਤੇ ਕੰਮ ਕਰ ਰਹੀ ਹੈ।'' ਆਖਰਕਾਰ ਗਰਿਮਾ ਨੂੰ ਵੀਜ਼ਾ ਮਿਲ ਗਿਆ। ਗਰਿਮਾ ਨੇ ਸ਼ਨੀਵਾਰ ਨੂੰ ਦੁਬਈ ਦੀ ਫਲਾਈਟ ਫੜੀ ਅਤੇ ਹਸਪਤਾਲ ਪੁੱਜ ਕੇ ਪਤੀ ਨਾਲ ਤਸਵੀਰ ਸ਼ੇਅਰ ਕੀਤੀ। ਗਰਿਮਾ ਨੇ ਲਿਖਿਆ,''ਪਤੀ ਨਾਲ ਹਾਂ। ਸ਼ਾਇਦ ਉਨ੍ਹਾਂ ਨੇ ਮੈਨੂੰ ਪਛਾਣ ਲਿਆ। ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਉਨ੍ਹਾਂ ਨੇ ਮੈਨੂੰ ਕੋਲ ਬੁਲਾਉਣ ਲਈ ਹੱਥ ਵਧਾਏ। ਮੇਰਾ ਪੂਰਾ ਪਰਿਵਾਰ ਤੁਹਾਡਾ ਸਾਰਿਆਂ ਦਾ ਸ਼ੁੱਕਰੀਆ ਕਰਦਾ ਹੈ।''