ਓਕੀਨਾਵਾ ''ਚ ਡੁੱਬੇ ਕਾਰਗੋ ਜਹਾਜ਼ ''ਤੇ ਸੁਸ਼ਮਾ ਦਾ ਬਿਆਨ, 10 ਭਾਰਤੀ ਅਜੇ ਵੀ ਲਾਪਤਾ

10/17/2017 6:04:40 AM

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਜਾਪਾਨ ਨੇੜੇ ਓਕੀਨਾਵਾ ਟਾਪੂ ਵਿੱਚ ਡੁੱਬੇ ਕਾਰਗੋ ਜਹਾਜ਼ 'ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਬਿਆਨ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਹਾਦਸੇ ਦਾ ਸ਼ਿਕਾਰ ਹੋਏ 26 ਭਾਰਤੀਆਂ ਵਿੱਚੋਂ 16 ਨੂੰ ਬਚਾਅ ਆਪਰੇਸ਼ਨ ਦੌਰਾਨ ਬਚਾ ਲਿਆ ਗਿਆ ਜਦੋਂਕਿ 10 ਭਾਰਤੀ ਹਾਲੇ ਵੀ ਲਾਪਤਾ ਹਨ।
ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਭਾਰਤੀਆਂ ਦੀ ਖੋਜ ਲਈ ਭਾਰਤੀ ਨੇਵੀ ਫੌਜ ਦਾ ਜਹਾਜ਼ ਪੀ-81 ਮਨੀਲਾ ਪਹੁੰਚ ਚੁੱਕਿਆ ਹੈ। ਇਸਦੇ ਨਾਲ ਹੀ ਵਿਦੇਸ਼ ਮੰਤਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਜਾਪਾਨ ਸਥਿਤ ਭਾਰਤੀ ਦੂਤਾਵਾਸ ਨੇ ਸੂਚਨਾ ਦਿੱਤੀ ਹੈ ਕਿ ਖੋਜ ਅਭਿਆਨ ਵਿੱਚ ਜਾਪਾਨੀ ਕੋਸਟ ਗਾਰਡ ਦਾ ਇੱਕ ਹੈਲੀਕਾਪਟਰ ਅਤੇ ਦੋ ਗਸ਼ਤੀ ਜਹਾਜ਼ ਲਾਪਤਾ ਭਾਰਤੀਆਂ ਦੀ ਤਲਾਸ਼ ਵਿੱਚ ਲੱਗੇ ਹੋਏ ਹਨ।