ਐਕਸ਼ਨ ''ਚ ਮੁੱਖ ਮੰਤਰੀ ਕੇਜਰੀਵਾਲ, ਸਰਕਾਰੀ ਹਸਪਤਾਲਾਂ ''ਚ ਸਰਪ੍ਰਾਈਜ਼ ਵਿਜਿਟ ਸ਼ੁਰੂ

05/27/2017 12:30:59 PM

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਇਕ ਹਫਤੇ ''ਚ ਦਿੱਲੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਸ ਤਰ੍ਹਾਂ ਬੈਠਕਾਂ ਅਤੇ ਔਚਕ ਨਿਰੀਖਣ ਸ਼ੁਰੂ ਕੀਤੇ, ਉਸ ਤੋਂ ਸਾਫ ਹੈ ਕਿ ਹੁਣ ਉਨ੍ਹਾਂ ਦਾ ਪੂਰਾ ਫੋਕਸ ਦਿੱਲੀ ''ਤੇ ਹੈ। ਮੁੱਖ ਮੰਤਰੀ ਨੇ ਦਿੱਲੀ ਸਰਕਾਰ ਦੇ ਹਸਪਤਾਲਾਂ ''ਚ ਦਵਾਈਆਂ ਦੀ ਕਮੀ ਦੀ ਸਮੱਸਿਆ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਸਰਪ੍ਰਾਈਜ਼ ਵਿਜਿਟ ਸ਼ੁਰੂ ਕਰ ਦਿੱਤੀ ਹੈ। ਵਿਜਿਟ ਦੇ ਨਾਲ ਹੀ ਰਿਪੋਰਟ ਵੀ ਤਲੱਬ ਕੀਤੀ ਜਾ ਰਹੀ ਹੈ। ਜੇਕਰ ਕਿਸੇ ਹਸਪਤਾਲ ''ਚ ਕਮੀ ਪਾਈ ਜਾਂਦੀ ਹੈ ਤਾਂ ਹਫਤੇ ਜਾਂ 10 ਦਿਨਾਂ ਬਾਅਦ ਉੱਥੇ ਫਿਰ ਤੋਂ ਜਾਣਗੇ। ਕੇਜਰੀਵਾਲ ਸਾਰੀ ਸਥਿਤੀ ਨੂੰ ਖੁਦ ਦੇਖ ਰਹੇ ਹਨ, ਜਿਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਉਹ ਹਸਪਤਾਲਾਂ ''ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਾਂਗੇ। 
ਕੇਜਰੀਵਾਲ ਨੇ ਮਾਨਸੂਨ ਦੀਆਂ ਤਿਆਰੀਆਂ ਅਤੇ ਪਾਣੀ ਭਰਨ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਐਕਸ਼ਨ ਯੋਜਨਾ ਵੀ ਤਿਆਰ ਕੀਤੀ ਹੈ। ਉਨ੍ਹਾਂ ਨੇ ਬੀਤੇ ਵੀਰਵਾਰ ਨੂੰ ਬਾਹਰੀ ਦਿੱਲੀ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪੇਂਡੂ ਇਲਾਕਿਆਂ ''ਚ ਵੀ ਮੁੱਖ ਮੰਤਰੀ ਦੇ ਦੌਰੇ ਜਾਰੀ ਰਹਿਣਗੇ। ਇਸ ਤੋਂ ਇਲਾਵਾ ਪਬਲਿਕ ਟਰਾਂਸਪੋਰਟ ਨੂੰ ਲੈ ਕੇ ਵੀ ਮੁੱਖ ਮੰਤਰੀ ਨੇ ਨਵੇਂ ਟਰਾਂਸਪੋਰਟ ਮਿਨੀਸਟਰ ਨੂੰ ਕਿਹਾ ਕਿ ਪੇਂਡੂ ਇਲਾਕਿਆਂ ''ਚ ਬੱਸਾਂ ਦੀ ਕਮੀ ਦੂਰ ਕੀਤੀ ਜਾਵੇ। ਨਵੀਆਂ ਬੱਸਾਂ ਖਰੀਦੀਆਂ ਜਾਣ ਅਤੇ ਇਸ ਲਈ ਪੈਸੇ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਦਰਅਸਲ, ਐੱਮ.ਸੀ.ਡੀ. ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਸਰਕਾਰ ਦੇ ਕੰਮ ''ਤੇ ਕਾਫੀ ਸਵਾਲ ਚੁੱਕ ਰਹੇ ਸਨ, ਜਿਸ ਤੋਂ ਬਾਅਦ ਸਰਕਾਰ ਐਕਸ਼ਨ ਮੂਡ ''ਚ ਨਜ਼ਰ ਆ ਰਹੀ ਹੈ।

Disha

This news is News Editor Disha