ਮਨੀਸ਼ ਸਿਸੋਦੀਆ ਦਾ ਐਲਾਨ, ਸੁਰਜੀਤ ਠਾਕੁਰ ਹੋਣਗੇ ਹਿਮਾਚਲ ‘ਆਪ’ ਦੇ ਪ੍ਰਧਾਨ

06/07/2022 3:50:10 PM

ਸ਼ਿਮਲਾ- ਪੰਜਾਬ ’ਚ ਸ਼ਾਨਦਾਰ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ‘ਆਪ’ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਵੀ ਜ਼ੋਰਾਂ-ਸ਼ੋਰਾਂ ਨਾਲ ਮੁਹਿੰਮ ’ਚ ਜੁੱਟ ਗਈ ਹੈ। ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਅਖੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਤੇ ਹਿਮਾਚਲ ਦੇ ਸਹਿ-ਇੰਚਾਰਜ ਸੰਦੀਪ ਪਾਠਕ ਹਿਮਾਚਲ ਪਹੁੰਚੇ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਵਾਰਤਾ ’ਚ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਸੁਰਜੀਤ ਠਾਕੁਰ ਹੋਣਗੇ। ਹਿਮਾਚਲ ਦੀ ਨਵੀਂ ਟੀਮ ਦੇਸ਼ ਭਗਤੀ ਅਤੇ ਈਮਾਨਦਾਰੀ ਵਾਲੀ ਹੈ। ਟੀਮ ਸੈਰ-ਸਪਾਟਾ, ਸਕੂਲ, ਸਿਹਤ ’ਤੇ ਕੰਮ ਕਰੇਗੀ। ਪ੍ਰਧਾਨ ਸੁਰਜੀਤ ਸਿੰਘ ਠਾਕੁਰ ਹੋਣਗੇ। 

ਇਹ ਵੀ ਪੜ੍ਹੋ- ਕੇਦਾਰਨਾਥ ’ਚ ਵੱਡੀ ਲਾਪ੍ਰਵਾਹੀ; ਭੀੜ ਦਰਮਿਆਨ ਲੈਂਡਿੰਗ ਸਮੇਂ ਬੇਕਾਬੂ ਹੋਇਆ ਹੈਲੀਕਾਪਟਰ, ਲੋਕਾਂ ਦੇ ਸੁੱਕੇ ਸਾਹ

ਇਸ ਮੌਕੇ ਸੁਰਜੀਤ ਠਾਕੁਰ, ਜੋ ਸਿਰਮੌਰ ਤੋਂ ਹਨ, ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਰਿਵਾਇਤੀ ਰੂਪ ਨਾਲ ਕਾਂਗਰਸ ਅਤੇ ਭਾਜਪਾ ਵਾਰੀ-ਵਾਰੀ ਤੋਂ ਸ਼ਾਸਨ ਕਰਦੀ ਰਹੀ ਹੈ। ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ’ਚ ਖ਼ੁਦ ਨੂੰ ਤੀਜੇ ਬਦਲ ਦੇ ਰੂਪ ’ਚ ਪੇਸ਼ ਕਰੇਗੀ। ਪ੍ਰੈੱਸ ਵਾਰਤਾ ’ਚ ਮੌਜੂਦ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਸਹਿ-ਇੰਚਾਰਜ ਡਾ. ਸੰਦੀਪ ਪਾਠਕ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਪਾਰਟੀ ਦੀਆਂ ‘ਕਮੇਟੀਆਂ’ ਬਣਾਈਆਂ ਗਈਆਂ ਹਨ ਅਤੇ ਹਰ ਕਮੇਟੀ ’ਚ 10 ਲੋਕ ਸ਼ਾਮਲ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਵੀ ਪ੍ਰਸ਼ਾਸਨ ਦਾ ਦਿੱਲੀ ਮਾਡਲ ਅਪਣਾਇਆ ਜਾਵੇਗਾ।

ਇਹ ਵੀ ਪੜ੍ਹੋ- ‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ

ਹਿਮਾਚਲ ’ਚ ਬਦਲਾਅ ਦੀ ਲਹਿਰ
ਸ਼ਿਮਲਾ ਪਹੁੰਚੇ ਸਿਸੋਦੀਆ ਨੇ ਸਵੇਰੇ ਟਵਿੱਟਰ ’ਤੇ ਲਿਖਿਆ, ‘‘ਅੱਜ ਹਿਮਾਚਲ ’ਚ ਇਕ ਵੱਡਾ ਐਲਾਨ ਹੋਣ ਜਾ ਰਿਹਾ ਹੈ। ‘ਆਪ’ ਉਹ ਸੰਕਲਪ ਹੈ, ਜਿਸ ਦੀ ਹਿਮਾਚਲ ਨੂੰ ਸਾਲਾਂ ਤੋਂ ਉਡੀਕ ਰਹੀ ਹੈ। ਜਨਤਾ ਨੇ ਭਾਜਪਾ-ਕਾਂਗਰਸ ਨੂੰ ਜਿੰਨੀ ਵਾਰ ਮੌਕਾ ਦਿੱਤਾ, ਓਨੀਂ ਵਾਰ ਦੋਹਾਂ ਪਾਰਟੀਆਂ ਨੇ ਵਿਕਾਸ ਦੇ ਨਾਂ ’ਤੇ ਵਿਸ਼ਵਾਸਘਾਤ ਕੀਤਾ। ਇਸ ਵਾਰ ਜਨਤਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਵੇਗੀ। ਹਿਮਾਚਲ ’ਚ ਬਦਲਾਅ ਦੀ ਲਹਿਰ ਹੈ।


 

Tanu

This news is Content Editor Tanu