ਪਾਕਿ ਦੇ ਬਾਲਾਕੋਟ 'ਚ ਦਾਖਲ ਹੋ ਕੇ ਜੈਸ਼ ਦੇ ਅੱਤਵਾਦੀ ਟਿਕਾਣੇ ਕੀਤੇ ਤਬਾਹ : ਗੋਖਲੇ

02/26/2019 2:05:05 PM

ਨਵੀਂ ਦਿੱਲੀ— ਮੰਗਲਵਾਰ ਤੜਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਹਵਾਈ ਫੌਜ ਵਲੋਂ ਕੀਤੀ ਗਈ ਹਵਾਈ ਸਟਰਾਈਕ ਮਗਰੋਂ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਦੌਰਾਨ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਹਮਲਾ ਕਰਨਾ ਜ਼ਰੂਰੀ ਸੀ। ਗੋਖਲੇ ਨੇ ਅੱਗੇ ਕਿਹਾ ਕਿ ਭਾਰਤ ਦੀ ਕਾਰਵਾਈ 'ਚ ਜੈਸ਼ ਦੇ ਉੱਚ ਕਮਾਂਡਰ ਮਾਰੇ ਗਏ। 14 ਫਰਵਰੀ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿਚ ਅੱਤਵਾਦੀ ਹਮਲਾ ਕੀਤਾ, ਜਿਸ 'ਚ ਸਾਡੇ 40 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਠੀਕ 12 ਦਿਨਾਂ ਬਾਅਦ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਰਹੱਦ ਪਾਰ ਕਰ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ 12 ਮਿਰਾਜ ਜਹਾਜ਼ਾਂ ਨੇ ਭਾਰੀ ਬੰਬ ਸੁੱਟ ਕੇ ਤਬਾਹ ਕਰ ਦਿੱਤਾ। 

ਗੋਖਲੇ ਨੇ ਕਿਹਾ ਕਿ ਪਾਕਿਸਤਾਨ ਦੇ ਰਵੱਈਏ ਨੂੰ ਦੇਖਦੇ ਹੋਏ ਅਸੀਂ ਸਰਜੀਕਲ ਸਟਰਾਈਕ ਵਰਗਾ ਵੱਡਾ ਕਦਮ ਚੁੱਕਣ ਦੀ ਰਣਨੀਤੀ ਤਿਆਰ ਕੀਤੀ। ਅੱਜ ਸਵੇਰੇ ਯਾਨੀ ਕਿ ਮੰਗਲਵਾਰ ਨੂੰ ਬਾਲਾਕੋਟ ਵਿਚ ਦਾਖਲ ਹੋ ਕੇ ਹਵਾਈ ਸਟਰਾਈਕ ਕੀਤੀ ਹੈ, ਜਿਸ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ, ਸੀਨੀਅਰ ਕਮਾਂਡਰ ਅਤੇ ਜੇਹਾਦੀਆਂ ਦਾ ਸਮੂਹ ਮਾਰਿਆ ਗਿਆ। ਗੋਖਲੇ ਨੇ ਦੱਸਿਆ ਕਿ 20 ਸਾਲ ਤੋਂ ਪਾਕਿਸਤਾਨ ਅੱਤਵਾਦੀ ਸਾਜਿਸ਼ ਰਚ ਰਿਹਾ ਸੀ ਅਤੇ ਅੱਤਵਾਦੀ ਸੰਗਠਨਾਂ 'ਤੇ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਜੈਸ਼ ਸਰਗਨਾ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਹੈ। ਜੈਸ਼ ਨੇ 2001 ਵਿਚ ਭਾਰਤੀ ਸੰਸਦ ਅਤੇ ਫਿਰ ਜਨਵਰੀ 2016 ਨੂੰ ਪਠਾਨਕੋਟ ਹਮਲੇ ਵਿਚ ਸ਼ਾਮਲ ਰਿਹਾ ਹੈ। ਭਾਰਤ ਜੈਸ਼ ਵਿਰੁੱਧ ਕਾਰਵਾਈ ਦੀ ਲਗਾਤਾਰ ਮੰਗ ਕਰਦਾ ਰਿਹਾ ਹੈ। ਬਿਨਾਂ ਪਾਕਿਸਤਾਨ ਦੇ ਸੁਰੱਖਿਆ ਦੇ ਸੈਂਕੜੇ ਜੇਹਾਦੀ ਪੈਦਾ ਨਹੀਂ ਹੋ ਸਕਦੇ, ਇਸ ਲਈ ਹਵਾਈ ਫੌਜ ਨੇ ਇਹ ਵੱਡੀ ਕਾਰਵਾਈ ਕੀਤੀ।

ਵਿਦੇਸ਼ ਸਕੱਤਰ ਵਿਜੇ ਗੋਖਲੇ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਦੇ ਕੁਝ ਖਾਸ ਅੰਸ਼—
—ਮੰਗਲਵਾਰ ਤੜਕੇ ਪਾਕਿਸਤਾਨ ਵਿਚ ਦਾਖਲ ਹੋ ਕੇ ਭਾਰਤੀ ਹਵਾਈ ਫੌਜ ਨੇ ਕੀਤੀ ਹਵਾਈ ਸਟਰਾਈਕ।
— ਭਾਰਤੀ ਹਵਾਈ ਫੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲਿਆ।
— ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਪਿਛਲੇ 2 ਦਹਾਕੇ ਤੋਂ ਪਾਕਿਸਤਾਨ ਵਿਚ ਸਰਗਰਮ ਹੈ।
— ਹਵਾਈ ਸਟ੍ਰਾਈਕ ਵਿਚ ਵੱਡੀ ਗਿਣਤੀ ਵਿਚ ਜੈਸ਼ ਦੇ ਅੱਤਵਾਦੀ, ਸੀਨੀਅਰ ਕਮਾਂਡਰ ਮਾਰੇ ਗਏ ਹਨ। ਇਸ ਕੈਂਪ ਨੂੰ ਚੀਫ ਮਸੂਦ ਅਜ਼ਹਰ ਦਾ ਸਾਲਾ ਮੌਲਾਨਾ ਯੂਸੁਫ ਅਜ਼ਹਰ ਚਲਾ ਰਿਹਾ ਸੀ।
— ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਵੀ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ ਕੀਤੀ।
— ਭਰੋਸੇਯੋਗ ਖੁਫੀਆ ਸੂਚਨਾ ਮਿਲੀ ਸੀ ਕਿ ਜੈਸ਼-ਏ-ਮੁਹੰਮਦ ਭਾਰਤ ਵਿਚ ਕੁਝ ਹੋਰ ਆਤਮਘਾਤੀ ਹਮਲੇ ਕਰਨ ਦੀ ਸਾਜਿਸ਼ ਰਚ ਰਿਹਾ ਹੈ।
— ਖਤਰੇ ਨੂੰ ਦੇਖਦੇ ਹੋਏ, ਇਕ ਪਾਸੜ ਕਾਰਵਾਈ ਬਹੁਤ ਜ਼ਰੂਰੀ ਸੀ।

Tanu

This news is Content Editor Tanu