21 ਮਹੀਨੇ ਬਾਅਦ ਸਾਹਮਣੇ ਆਈ ਸਰਜੀਕਲ ਸਟ੍ਰਾਇਕ ਦੀ ਵੀਡੀਓ ''ਤੇ ਰਾਜਨੀਤੀ ਜੰਗ ਸ਼ੁਰੂ

06/28/2018 12:04:53 PM

ਨਵੀਂ ਦਿੱਲੀ—ਕਰੀਬ ਦੋ ਸਾਲ ਪਹਿਲਾਂ ਭਾਰਤੀ ਫੌਜ ਵਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਜਾ ਕੇ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦੇਣ ਦਾ ਵੀਡੀਓ ਸਾਹਮਣੇ ਆਇਆ ਹੈ। ਕਾਂਗਰਸ ਨੇ ਪ੍ਰਧਾਨਮੰਤਰੀ ਦਫਤਰ 'ਤੇ ਰਣਨੀਤੀ ਤਹਿਤ ਸਰਜ਼ੀਕਲ ਸਟ੍ਰਾਇਕ ਦਾ ਵੀਡੀਓ ਜਾਰੀ ਕਰਨ ਦਾ ਦੋਸ਼ ਲਗਾਇਆ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਸਰਕਾਰ ਸਰਜੀਕਲ ਸਟ੍ਰਾਇਕ ਦੀ ਪਰੰਪਰਾ ਅਤੇ ਪਾਰਟੀ ਨੂੰ ਤੋੜਕੇ ਇਸ ਦਾ ਰਾਜਨੀਤਿਕ ਅਤੇ ਚੁਣਾਵੀਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁੱਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਕਿਹਾ ਕਿ ਮੋਦੀ ਸਰਕਾਰ ' ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਦਾ ਰਾਜਨੀਤਿਕ ਇਸਤੇਮਾਲ ਕਰ ਰਹੀ ਹੈ। 
ਉਨ੍ਹਾਂ ਨੇ ਕਿਹਾ ਕਿ ਸੈਨਾ ਦੀ ਇਸ ਕਾਰਵਾਈ ਦਾ ਚੁਣਾਵੀਂ ਫਾਇਦਾ ਲੈਣ ਦਾ ਐਲਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਹਿਲੇ ਹੀ ਕਰ ਦਿੱਤਾ ਸੀ। ਭਾਜਪਾ ਦੀ ਇਹ ਕੋਸ਼ਿਸ਼ ਸ਼ਰਮਨਾਕ ਹੈ ਅਤੇ ਪਰੰਪਰਾ ਨੂੰ ਤੋੜਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੈਨਿਕਾਂ ਦੇ ਬਲੀਦਾਨ ਦਾ ਰਾਜਨੀਤਿਕ ਲਾਭ ਨਹੀਂ ਲਿਆ ਜਾਣਾ ਚਾਹੀਦਾ ਹੈ ਪਰ ਲਗਾਤਾਰ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਤਰ ਪ੍ਰਦੇਸ਼ ਚੋਣਾਂ ਦੌਰਾਨ ਪ੍ਰੈਸ ਕਾਨਫਰੰਸ, ਵਿਗਿਆਪਨਾਂ, ਪੋਸਟਰਾਂ ਜ਼ਰੀਏ ਸਰਜੀਕਲ ਸਟ੍ਰਾਇਕ ਦਾ ਸਿਹਰਾ ਸੈਨਾ ਦੀ ਜਗ੍ਹਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਦਿੱਤਾ।