ਸਰਜੀਕਲ ਸਟ੍ਰਾਈਕ ਸੀ ''ਡਰਾਮਾ'' : ਸੰਦੀਪ ਦੀਕਸ਼ਤ

01/02/2018 9:35:46 AM

ਨਵੀਂ ਦਿੱਲੀ — ਕਾਂਗਰਸੀ ਨੇਤਾ ਸੰਦੀਪ ਦੀਕਸ਼ਤ ਨੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿਨ੍ਹਿਆ ਹੈ। ਉਨ੍ਹਾਂ 2016 'ਚ ਉੜੀ ਹਮਲੇ ਪਿੱਛੋਂ ਭਾਰਤੀ ਫੌਜ ਵਲੋਂ ਪੀ. ਓ. ਕੇ. 'ਚ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ 'ਡਰਾਮਾ' ਦੱਸਦਿਆਂ ਕਿਹਾ ਕਿ ਇਸ ਦਾ ਕੋਈ ਅਸਰ ਨਹੀਂ ਹੋਇਆ।
ਦੀਕਸ਼ਤ ਨੇ ਕਿਹਾ ਕਿ ਹੁਣ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਇਕ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਸਰਜੀਕਲ ਸਟ੍ਰਾਈਕ ਇਕ 'ਡਰਾਮਾ' ਸੀ ਅਤੇ ਪਾਕਿਸਤਾਨ 'ਤੇ ਭਾਰਤ ਦੀਆਂ ਵੱਖ-ਵੱਖ ਨੀਤੀਆਂ ਕੰਮ ਨਹੀਂ ਕਰ ਰਹੀਆਂ। ਸਾਨੂੰ ਵੱਖਰੇ ਢੰਗ ਨਾਲ ਸੋਚਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ 'ਚ ਸਮਰੱਥ ਹੈ।