ਇੰਦੌਰ ''ਚ 13 ਘੰਟੇ 20 ਮਿੰਟ ਅੰਦਰ ਮੋਟਾਪਾ ਘਟਾਉਣ ਦੇ 53 ਆਪ੍ਰੇਸ਼ਨ, ਸਰਜਨ ਦੇ ਨਾਂ ਰਿਕਾਰਡ

05/10/2019 1:59:05 AM

ਇੰਦੌਰ – ਡਾਕਟਰਾਂ ਦੀ ਮਾਹਰ ਟੀਮ ਨੇ ਇਥੇ ਸਿਰਫ 13 ਘੰਟੇ 20 ਮਿੰਟ 'ਚ 53 ਲੋਕਾਂ ਦਾ ਮੋਟਾਪਾ ਘਟਾਉਣ ਦੀ ਸਰਜਰੀ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ 'ਚ 182 ਕਿਲੋਗ੍ਰਾਮ ਦਾ ਵੱਧ ਭਾਰ ਵਾਲਾ ਮਰੀਜ਼ ਵੀ ਸ਼ਾਮਲ ਹੈ। ਇਸ ਕਾਰਨਾਮੇ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਨੇ ਰਿਕਾਰਡ ਦੇ ਰੂਪ 'ਚ ਮਾਨਤਾ ਦਿੰਦੇ ਹੋਏ ਟੀਮ ਦੇ ਮੁੱਖ ਸਰਜਨ ਦੇ ਨਾਂ ਸਰਟੀਫਿਕੇਟ ਜਾਰੀ ਕੀਤਾ ਹੈ। ਸਰਜਨ ਮੋਹਿਤ ਭੰਡਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ 11 ਮੈਂਬਰੀ ਟੀਮ ਨੇ ਇਕ ਮਈ ਨੂੰ ਸਵੇਰੇ 6 ਵਜੇ ਤੋਂ ਵੱਖ-ਵੱਖ ਬੇਰੀਆਟ੍ਰਿਕ ਸਰਜਰੀ (ਮੋਟਾਪਾ ਘਟਾਉਣ ਦੇ ਆਪ੍ਰੇਸ਼ਨ) ਦਾ ਸਿਲਸਿਲਾ ਸ਼ੁਰੂ ਕੀਤਾ ਜੋ ਸ਼ਾਮ 7.20 ਮਿੰਟ ਤੱਕ ਚੱਲਿਆ। ਇਸ ਦੌਰਾਨ 35 ਔਰਤਾਂ ਸਮੇਤ ਕੁੱਲ 53 ਲੋਕਾਂ ਦੇ ਮੋਟਾਪਾ ਘਟਾਉਣ ਦੇ ਸਿਲਸਿਲੇਵਾਰ ਆਪ੍ਰੇਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਬੇਰੀਆਟ੍ਰਿਕ ਸਰਜਰੀ ਤੋਂ ਲੰਘਣ ਵਾਲੇ ਇਨ੍ਹਾਂ 53 ਲੋਕਾਂ 'ਚ ਬੰਗਲਾਦੇਸ਼ ਅਤੇ ਕੀਨੀਆ ਦਾ ਇਕ-ਇਕ ਮਰੀਜ਼ ਸ਼ਾਮਲ ਹੈ।

Khushdeep Jassi

This news is Content Editor Khushdeep Jassi