ਪੀ.ਐੱਮ. ਮੋਦੀ ਦੀ ਬਾਇਓਪਿਕ ਅੱਜ ਰਿਲੀਜ ਹੋਵੇਗੀ ਜਾਂ ਨਹੀਂ, ਫੈਸਲਾ ਅੱਜ

04/26/2019 1:52:19 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। ਚੋਣ ਕਮਿਸ਼ਨ ਨੇ 19 ਮਈ ਭਾਵ ਲੋਕ ਸਭਾ ਚੋਣ ਦੇ ਆਖਰੀ ਪੜਾਅ ਦੀ ਵੋਟਿੰਗ ਤਕ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲੱਗੀ ਹੋਈ ਹੈ। ਫਿਲਮ ਦੇ ਡਾਇਰੈਕਟਰਾਂ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ।
ਦੱਸ ਦਈਏ ਕਿ ਪੀ.ਐੱਮ. ਮੋਦੀ ਦੀ ਬਾਇਓਪਿਕ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਇਤਰਾਜ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਦੀ ਰਿਲੀਜ 'ਤੇ ਰੋਕ ਲਗਾ ਦਿੱਤੀ ਸੀ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਫਿਲਮ ਨਾਲ ਸਬੰਧਿਤ ਆਪਣੀ ਰਿਪੋਰਟ ਇਕ ਸੀਲਬੰਦ ਲਿਫਾਫੇ 'ਚ ਸੁਪਰੀਮ ਕੋਰਟ ਨੂੰ ਸੌਂਪੀ ਸੀ। ਇਕ ਸੂਤਰ ਮੁਤਾਬਕ ਚੋਣ ਕਮਿਸ਼ਨ ਨੇ ਇਸ ਗੱਲ ਨੂੰ ਦੋਹਰਾਇਆ ਹੈ ਕਿ ਲੋਕ ਸਭਾ ਚੋਣ ਦੌਰਾਨ ਪੀ.ਐੱਮ. ਮੋਦੀ ਦੀ ਜ਼ਿੰਦਗੀ 'ਤੇ ਬਣੀ ਫਿਲਮ ਦੀ ਰਿਲੀਜ 'ਤੇ ਰੋਕ ਲਗਾਉਣ ਦਾ ਫੈਸਲਾ ਸਹੀ ਹੈ ਜਾਂ ਗਲਤ।
ਦੱਸ ਦਈਏ ਕਿ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਚੋਣ ਕਮਿਸ਼ਨ ਦੀ ਟੀਮ ਲਈ ਫਿਲਮ ਦੀ ਸਕੀਨਿੰਗ ਰੱਖੀ ਗਈ ਸੀ। ਇਸ ਦੌਰਾਨ ਚੋਣ ਕਮਿਸ਼ਨ ਦੇ 7 ਅਧਿਕਾਰੀਆਂ ਨੇ ਪੀ.ਐੱਮ. ਮੋਦੀ ਦੀ ਬਾਇਓਪਿਕ ਦੇਖੀ। ਫਿਲਮ ਦੇਖਣ ਤੋਂ ਬਾਅਦ ਚੋਣ ਕਮਿਸ਼ਨ ਨੇ ਸੀਲਬੰਦ ਲਿਫਾਫੇ 'ਚ ਆਪਣੀ ਰਿਪੋਰਟ ਨੂੰ ਸੁਪਰੀਮ ਕੋਰਟ ਸਾਹਮਣੇ ਪੇਸ਼ ਕੀਤਾ।

Inder Prajapati

This news is Content Editor Inder Prajapati