ਸੁਪਰੀਮ ਕੋਰਟ ’ਚ 1 ਅਪ੍ਰੈਲ ਤੋਂ ਸਿਰਫ ਏ-4 ਸਾਈਜ਼ ਦੇ ਕਾਗਜ਼ ’ਤੇ ਹੀ ਪਟੀਸ਼ਨਾਂ ਹੋਣਗੀਆਂ ਪ੍ਰਵਾਨ

03/13/2020 2:05:40 AM

ਨਵੀਂ ਦਿੱਲੀ – ਚੌਗਿਰਦੇ ਵਿਚ ਗਿਰਾਵਟ ’ਤੇ ਰੋਕ ਲਾਉਣ ਅਤੇ ਰੋਜ਼ਾਨਾ ਦੇ ਕੰਮ ਵਿਚ ਵਰਤੇ ਜਾਣ ਵਾਲੇ ਕਾਗਜ਼ ਵਿਚ ਇਕਰੂਪਤਾ ਲਿਆਉਣ ਦੇ ਇਰਾਦੇ ਨਾਲ ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਦੋਵੇਂ ਪਾਸੇ ਲਿਖੇ ਜਾਂ ਛਪੇ ਸਿਰਫ ਏ-4 ਸਾਈਜ਼ ਦੇ ਕਾਗਜ਼ ’ਤੇ ਹੀ ਪਟੀਸ਼ਨਾਂ ਅਤੇ ਹਲਫਨਾਮਿਆਂ ਨੂੰ ਪ੍ਰਵਾਨ ਕਰਨ ਦਾ ਫੈਸਲਾ ਲਿਆ ਹੈ। ਚੀਫ ਜਸਟਿਸ ਐੱਸ. ਏ. ਬੋਬੜੇ ਨੇ 14 ਜਨਵਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਸੀ ਕਿ ਸਭ ਪੱਧਰਾਂ ’ਤੇ ਆਪਣੇ ਅੰਦਰੂਨੀ ਕੰਮਾਂ ਲਈ ਦੋਵੇਂ ਪਾਸੇ ਲਿਖੇ ਜਾਂ ਛਪੇ ਏ-4 ਸਾਈਜ਼ ਦੇ ਕਾਗਜ਼ ਦੀ ਹੀ ਵਰਤੋਂ ਕੀਤੀ ਜਾਵੇ।

ਇਸ ਸਬੰਧੀ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ 5 ਮਾਰਚ ਦਾ ਇਕ ਸਰਕੂਲਰ ਵੀਰਵਾਰ ਅਪਲੋਡ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਇਕ ਅਪ੍ਰੈਲ ਤੋਂ ਜੁਡੀਸ਼ੀਅਲ ਮਾਮਲਿਆਂ ਵਿਚ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਸਿਰਫ ਏ-4 ਦੇ ਕਾਗਜ਼ ਹੀ ਪ੍ਰਵਾਨ ਕੀਤੇ ਜਾਣਗੇ।

Inder Prajapati

This news is Content Editor Inder Prajapati