ਰਾਫੇਲ : ਰਾਹੁਲ ਤੋਂ ਮੁਆਫ਼ੀ ਦੀ ਮੰਗ, ਸ਼ਨੀਵਾਰ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗੀ ਭਾਜਪਾ

11/18/2019 5:41:28 AM

ਨਵੀਂ ਦਿੱਲੀ— ਸੁਪਰੀਮ ਕੋਰਟ ਵਲੋਂ ਰਾਫੇਲ ਡੀਲ 'ਚ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਹੁਣ ਭਾਜਪਾ ਇਸ ਨੂੰ ਦੇਸ਼ ਭਰ 'ਚ ਭੁੰਨਾਉਣ ਦੀ ਤਿਆਰੀ 'ਚ ਹੈ। ਪਾਰਟੀ ਨੇ ਦੇਸ਼ ਭਰ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਸ਼ਨੀਵਾਰ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੱਤਾਧਾਰੀ ਦਲ ਦਾ ਕਹਿਣਾ ਹੈ ਕਿ ਉਸ ਦੇ ਵਰਕਰ ਪ੍ਰਦਰਸ਼ਨ ਦੌਰਾਨ ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੇ 'ਝੂਠ' ਨੂੰ ਉਜਾਗਰ ਕਰਾਂਗੇ ਅਤੇ ਮੁਆਫ਼ੀ ਦੀ ਮੰਗ ਕਰਾਂਗੇ। ਇਸ ਵਿਚ ਦਿੱਲੀ 'ਚ ਭਾਜਪਾ ਦੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਹੀ ਕਾਂਗਰਸ ਹੈੱਡ ਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਪ੍ਰਧਾਨ ਮਨੋਜ ਤਿਵਾੜੀ ਅਤੇ ਵਿਧਾਇਕ ਵਿਜੇਂਦਰ ਗੁਪਤਾ ਸਮੇਤ ਕਈ ਨੇਤਾਵਾਂ ਨੇ ਇਸ ਅੰਦੋਲਨ 'ਚ ਹਿੱਸਾ ਲਿਆ।ਵੀਰਵਾਰ ਨੂੰ ਸੁਪਰੀਮ ਕੋਰਟ ਨੇ ਪਿਛਲੇ ਸਾਲ ਦਸੰਬਰ 'ਚ ਦਿੱਤੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਦੀਆਂ ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਅਸੀਂ ਇਸ ਡੀਲ 'ਚ ਕੋਈ ਖਾਮੀ ਨਹੀਂ ਪਾਈ ਹੈ। ਭਾਜਪਾ ਜਨਰਲ ਸਕੱਤਰ ਭੂਪੇਂਦਰ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਹਕੀਕਤ ਸੁਪਰੀਮ ਕੋਰਟ ਨੇ ਉਜਾਗਰ ਕਰ ਦਿੱਤੀ ਹੈ। ਉਨ੍ਹਾਂ ਨੂੰ ਹੁਣ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਵਲੋਂ ਇਸ ਡੀਲ ਦੀ ਜਾਂਚ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੀ ਬੈਂਚ ਨੇ ਹੀ ਪੂਰਨ ਬਹੁਮਤ ਤੋਂ ਇਹ ਡਿਮਾਂਡ ਖਾਰਜ ਕੀਤੀ ਹੈ।
ਇਸ ਤੋਂ ਇਲਾਵਾ ਦਸੰਬਰ ਦੇ ਆਪਣੇ ਫੈਸਲੇ ਦੇ ਮੁੜ ਵਿਚਾਰ 'ਤੇ ਵਿਚਾਰ ਤੋਂ ਵੀ ਇਨਕਾਰ ਕੀਤਾ ਹੈ। ਯਾਦਵ ਨੇ ਕਿਹਾ ਕਿ ਦਿੱਲੀ 'ਚ ਸਾਡੇ ਵਰਕਰ ਸ਼ੁੱਕਰਵਾਰ ਨੂੰ ਹੀ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਕਿ ਹੋਰ ਹਿੱਸਿਆਂ 'ਚ ਸ਼ਨੀਵਾਰ ਨੂੰ ਸਾਡੇ ਵਰਕਰ ਹਰ ਜ਼ਿਲੇ 'ਚ ਅੰਦੋਲਨ ਕਰਨਗੇ।

DIsha

This news is Content Editor DIsha