ਹੋਲੀ ਦੀਆਂ ਛੁੱਟੀਆਂ ਦੌਰਾਨ ਸੁਪਰੀਮ ਕੋਰਟ ''ਚ ਪਹਿਲੀ ਵਾਰ ਗਠਿਤ ਹੋਵੇਗੀ ਵੇਕੇਸ਼ਨ ਬੈਂਚ

03/05/2020 1:29:45 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਇਤਿਹਾਸ 'ਚ ਪਹਿਲੀ ਵਾਰ ਹੋਲੀ ਦੀਆਂ ਛੁੱਟੀਆਂ ਦੌਰਾਨ ਵੇਕੇਸ਼ਨ ਬੈਂਚ ਗਠਿਤ ਕੀਤੀ ਜਾਵੇਗੀ। ਚੀਫ ਜਸਟਿਸ ਐੱਸ.ਏ. ਬੋਬੜੇ ਨੇ ਵੀਰਵਾਰ ਨੂੰ ਖੁੱਲ੍ਹੀ ਅਦਾਲਤ 'ਚ ਕਿਹਾ ਕਿ ਇਸ ਵਾਰ ਹੋਲੀ ਦੀਆਂ ਛੁੱਟੀਆਂ ਦੌਰਾਨ ਸੁਪਰੀਮ ਕੋਰਟ 'ਚ ਵੇਕੇਸ਼ਨ ਬੈਂਚ ਕੰਮ ਕਰੇਗੀ। ਦਰਅਸਲ ਇਕ ਵਕੀਲ ਨੇ ਆਪਣੇ ਮਾਮਲੇ ਦੀ ਜਲਦ ਸੁਣਵਾਈ ਲਈ ਇਸ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਕਿਹਾ ਕਿ ਸੰਬੰਧਤ ਮਾਮਲੇ 'ਚ ਇਕ ਹੋਰ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ।

ਇਸ 'ਤੇ ਜੱਜ ਬੋਬੜੇ ਨੇ ਕਿਹਾ ਕਿ ਉਨ੍ਹਾਂ ਦਾ ਕੇਸ ਹੋਲੀ ਦੀਆਂ ਛੁੱਟੀਆਂ 'ਚ ਲਗਾਇਆ ਜਾ ਸਕਦਾ ਹੈ, ਕਿਉਂਕਿ ਕੁਝ ਜ਼ਰੂਰੀ ਮਾਮਲੇ ਹਨ, ਜਿਨ੍ਹਾਂ ਦੀ ਛੁੱਟੀਆਂ 'ਚ ਸੁਣਵਾਈ ਲਈ ਵੇਕੇਸ਼ਨ ਬੈਂਚ ਦਾ ਗਠਨ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਮਾਮਲਿਆਂ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਹੋਲੀ ਦੇ ਦਿਨ ਨਹੀਂ ਸਗੋਂ ਉਸ ਛੁੱਟੀਆਂ 'ਚ ਵੇਕੇਸ਼ਨ ਬੈਂਚ ਸੁਣਵਾਈ ਕਰੇਗੀ। ਦਰਅਸਲ ਸੁਪਰੀਮ ਕੋਰਟ 'ਚ 9 ਮਾਰਚ ਤੋਂ 15 ਮਾਰਚ ਤੱਕ ਹੋਲੀ ਦੀਆਂ ਛੁੱਟੀਆਂ ਹਨ।


DIsha

Content Editor

Related News