ਵਾਤਾਵਰਣ ਮਾਮਲਿਆਂ ''ਚ NGT ਨੂੰ ਖੁਦ ਨੋਟਿਸ ਲੈਣ ਦਾ ਅਧਿਕਾਰ : ਸੁਪਰੀਮ ਕੋਰਟ

06/15/2020 6:15:59 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੂੰ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਵਿਰੁੱਧ ਖੁਦ ਨੋਟਿਸ ਲੈਣ ਦਾ ਅਧਿਕਾਰ ਹੈ। ਹਾਲਾਂਕਿ ਕੋਰਟ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਐੱਲ.ਜੀ. ਪਾਲੀਮਰ ਕੰਪਨੀ 'ਚ ਹੋਈ ਗੈਸ ਲੀਕ ਮਾਮਲੇ 'ਚ ਕੰਪਨੀ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੀ ਆਂਧਰਾ ਪ੍ਰਦੇਸ਼ ਹਾਈ ਕੋਰਟ ਨੂੰ ਸਲਾਹ ਦਿੱਤੀ।

ਕੰਪਨੀ ਨੇ ਕਿਹਾ ਕਿ ਹਾਈ ਕੋਰਟ ਪਲਾਂਟ ਦੀ ਸੀਲਿੰਗ ਨੂੰ ਚੁਣੌਤੀ ਦੇਣ ਵਾਲੀ ਅਤੇ ਪਲਾਂਟ 'ਚ ਪ੍ਰਦੇਸ਼ ਦੀ ਪ੍ਰਾਰਥਨਾ ਨੂੰ ਲੈ ਕੇ ਐੱਲ.ਜੀ. ਪਾਲੀਮਰ ਦੀਆਂ ਪੈਂਡਿੰਗ ਪਟੀਸ਼ਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰੇ। ਜੱਜ ਉਦੇ ਉਮੇਸ਼ ਲਲਿਤ, ਜੱਜ ਐੱਮ.ਐੱਮ. ਸ਼ਾਂਤਨਗੌਦਰ ਅਤੇ ਜੱਜ ਵਿਨੀਤ ਸਰਨ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਐੱਨ.ਜੀ.ਟੀ. ਕੋਲ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਦਾ ਖੁਦ ਨੋਟਿਸ ਲੈਣ ਦਾ ਅਧਿਕਾਰ ਹੈ। ਦੱਸਣਯੋਗ ਹੈ ਕਿ ਕੰਪਨੀ 'ਚ ਮਈ ਨੂੰ ਹੋਈ ਗੈਸ ਲੀਕ ਕਾਰਨ 12 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ।

DIsha

This news is Content Editor DIsha