ਸੁਪਰੀਮ ਕੋਰਟ ਦੇ ਫੈਸਲੇ 'ਤੇ ਨਿਰਭਿਆ ਦੇ ਮਾਤਾ-ਪਿਤਾ ਨੇ ਜ਼ਾਹਰ ਕੀਤੀ ਖੁਸ਼ੀ

12/18/2019 4:30:28 PM

ਨਵੀਂ ਦਿੱਲੀ— ਨਿਰਭਿਆ ਮਾਮਲੇ ਦੇ ਦੋਸ਼ੀਆਂ 'ਚੋਂ ਇਕ ਅਕਸ਼ੈ ਸਿੰਘ ਦੀ ਮੁੜ ਵਿਚਾਰ ਪਟੀਸ਼ਨ ਨੂੰ ਸੁਪਰੀਮ ਕੋਰਟ 'ਚ ਖਾਰਜ ਕੀਤੇ ਜਾਣ ਤੋਂ ਬਾਅਦ ਨਿਰਭਿਆ ਦੇ ਮਾਤਾ-ਪਿਤਾ ਨੇ ਇਸ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਇਕ ਬਹੁਤ ਹੀ ਚੰਗਾ ਫੈਸਲਾ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਿਰਭਿਆ ਦੀ ਮਾਂ ਨੇ ਪੱਤਰਕਾਰਾਂ ਨੂੰ ਕਿਹਾ,''ਅਸੀਂ ਇਸ ਫੈਸਲੇ ਦਾ ਸਨਮਾਨ ਕਰਦੇ ਹਾਂ ਅਤੇ ਇਹ ਬਹੁਤ ਚੰਗਾ ਫੈਸਲਾ ਹੈ। ਇਸ ਮਾਮਲੇ 'ਚ ਇਕ ਕਦਮ ਹੋਰ ਅੱਗੇ ਵਧ ਗਏ ਹਨਾਂ। ਅਸੀਂ ਬਹੁਤ ਖੁਸ਼ ਹਾਂ। ਅਸੀਂ ਪਿਛਲੇ 7 ਸਾਲਾਂ ਤੋਂ ਬਹੁਤ ਸਬਰ ਨਾਲ ਆਪਣੀ ਲੜਾਈ ਲੜੀ ਹੈ ਅਤੇ ਹੁਣ ਅਜਿਹਾ ਲੱਗਦਾ ਹੈ ਕਿ ਨਿਰਭਿਆ ਨੂੰ ਅੰਤਿਮ ਰੂਪ ਨਾਲ ਨਿਆਂ ਮਿਲ ਸਕੇਗਾ।''PunjabKesariਅਕਸ਼ੈ ਦੀ ਖਾਰਜ ਕੀਤਾ ਜਾਣਾ, ਇਕ ਸਹੀ ਕਦਮ ਹੈ
ਨਿਰਭਿਆ ਦੇ ਪਿਤਾ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ਖਾਰਜ ਕੀਤਾ ਜਾਣਾ, ਇਕ ਸਹੀ ਕਦਮ ਹੈ। ਜਦੋਂ ਤੱਕ ਪਟਿਆਲਾ ਹਾਊਸ ਕੋਰਟ ਵਲੋਂ ਉਨ੍ਹਾਂ ਵਿਰੁੱਧ ਡੈੱਥ ਵਾਰੰਟ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਸਾਨੂੰ ਸੁਕੂਨ ਨਹੀਂ ਮਿਲੇਗਾ। ਇਸ ਮਾਮਲੇ 'ਚ ਤਿੰਨ ਹੋਰ ਦੋਸ਼ੀ ਵਿਨੇ, ਮੁਕੇਸ਼ ਅਤੇ ਪਵਨ ਦੀਆਂ ਮੁੜ ਵਿਚਾਰ ਪਟੀਸ਼ਨਾਂ ਪਹਿਲਾਂ ਹੀ ਖਾਰਜ ਕੀਤੀਆਂ ਜਾ ਚੁਕੀਆਂ ਹਨ। 

2012 'ਚ ਚੱਲਦੀ ਬੱਸ 'ਚ ਕੀਤਾ ਗਿਆ ਸੀ ਗੈਂਗਰੇਪ
ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ ਦਿੱਲੀ 'ਚ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਕੀਤੇ ਜਾਣ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਸੜਕ 'ਤੇ ਸੁੱਟ ਦਿੱਤਾ ਗਿਆ। ਦਿੱਲੀ 'ਚ ਇਲਾਜ ਤੋਂ ਬਾਅਦ ਉਸ ਨੂੰ ਏਅਰਲਿਫਟ ਕਰ ਕੇ ਸਿੰਗਾਪੁਰ ਦੇ ਮਹਾਰਾਣੀ ਐਲਿਜਾਬੈਥ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ 6 ਦੋਸ਼ੀਆਂ 'ਚੋਂ ਇਕ ਨਾਬਾਲਗ ਸੀ, ਜਿਸ ਨੂੰ ਕਿਸ਼ੋਰ ਸੁਧਾਰ ਗ੍ਰਹਿ ਭੇਜਿਆ ਗਿਆ ਸੀ। ਉਸ ਨੇ ਉੱਥੋਂ ਸਜ਼ਾ ਪੂਰੀ ਕਰ ਲਈ ਸੀ। ਇਕ ਦੋਸ਼ੀ ਨੇ ਤਿਹਾੜ ਜੇਲ 'ਚ ਫਾਂਸੀ ਲੱਗਾ ਲਈ ਸੀ।


DIsha

Content Editor

Related News