ਤਾਮਿਲਨਾਡੂ ’ਚ ਸ਼ਰਾਬ ਵਿਕਰੀ ’ਤੇ ਹਾਈਕੋਰਟ ਦੀ ਰੋਕ ਨੂੰ ਦਿੱਤੀ ਸੁਪਰੀਮ ਕੋਰਟ ’ਚ ਚੁਣੌਤੀ

05/09/2020 8:26:17 PM

ਨਵੀਂ ਦਿੱਲੀ— ਤਾਮਿਲਨਾਡੂ ’ਚ ਦੁਕਾਨਾਂ ’ਚ ਸ਼ਰਾਬ ਵੇਚਣ ’ਤੇ ਮਦਰਾਸ ਹਾਈ ਕੋਰਟ ਦੀ ਰੋਕ ਦੇ ਵਿਰੁੱਧ ਸੂਬਾ ਸਰਕਾਰ ਸ਼ਨੀਵਾਰ ਨੂੰ ਸੁਪਰੀਮ ਕੋਰਟ ਪਹੁੰਚ ਗਈ। ਸੂਬਾ ਸਰਕਾਰ ਨੇ ਤੁਰੰਤ ਅਦਾਲਤ ’ਚ ਅਪੀਲ ਦਾਇਰ ਕਰਕੇ ਸੁਪਰੀਮ ਕੋਰਟ ਦੇ ਸ਼ੁੱਕਰਵਾਰ ਦੇ ਆਦੇਸ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਅਪੀਲ ’ਚ ਕਿਹਾ ਕਿ ਸੁਪਰੀਮ ਕੋਰਟ ਨੇ ਸ਼ਰਾਬ ਦੇ ਠੇਕਿਆਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦੇ ਨਿਰਦੇਸ਼ ’ਤੇ ਅਮਲ ਨਾ ਕੀਤੇ ਜਾਣ ਨੂੰ ਲੈ ਕੇ ਤਾਮਿਲਨਾਡੂ ਸਟੇਟ ਮਾਰਕਿਟ ਕਾਰਪੋਰੇਸ਼ਨ ਦੀ ਸ਼ਰਾਬ ਦੁਕਾਨਾਂ ਦੇ ਖੋਲ੍ਹਣ ’ਤੇ ਰੋਕ ਲਗਾ ਦਿੱਤੀ ਹੈ ਪਰ ਹਕੀਕਤ ਇਹ ਹੈ ਕਿ ਸੂਬਾ ਪ੍ਰਸ਼ਾਸਨ ਇਨ੍ਹਾਂ ਦੁਕਾਨਾਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਵਾ ਰਿਹਾ ਹੈ।

Gurdeep Singh

This news is Content Editor Gurdeep Singh