ਅਯੁੱਧਿਆ ''ਚ ਵਧੇ ਜ਼ਮੀਨਾਂ ਦੇ ਰੇਟ, ਰਜਿਸਟਰੀ ''ਚ ਹੋਇਆ 20 ਫੀਸਦੀ ਵਾਧਾ

12/02/2019 10:53:13 AM

ਲਖਨਊ— ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ 'ਚ ਰਾਮ ਜਨਮ ਭੂਮੀ ਮੰਦਰ ਨਿਰਮਾਣ ਅਤੇ ਵਿਕਾਸ ਯੋਜਨਾਵਾਂ ਦੀ ਉਮੀਦ 'ਚ ਜ਼ਮੀਨਾਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਅਯੁੱਧਿਆ ਨਗਰ ਤੋਂ ਜੁੜੇ ਪੇਂਡੂ ਇਲਾਕਿਆਂ 'ਚ ਜ਼ਮੀਨ ਦੀਆਂ ਕੀਮਤਾਂ 4 ਗੁਣਾ ਤੱਕ ਵਧ ਗਈਆਂ ਹਨ। ਸਭ ਤੋਂ ਵਧ ਕੀਮਤਾਂ ਅਯੁੱਧਿਆ ਨੂੰ ਜੋੜਨ ਵਾਲੇ ਬਾਈਪਾਸ ਅਤੇ ਮਾਰਗਾਂ ਦੇ ਕਿਨਾਰਿਆਂ ਲੱਗੀਆਂ ਜ਼ਮੀਨਾਂ ਦੀਆਂ ਵਧੀਆਂ ਹਨ। ਲਖਨਊ ਅਤੇ ਦੇਸ਼ ਦੇ ਕਈ ਹਿੱਸਿਆਂ ਤੋਂ ਵਪਾਰੀ ਸਥਾਨਕ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਅਯੁੱਧਿਆ ਸਦਰ ਤਹਿਸੀਲ ਦੇ ਸਭ ਰਜਿਸਟਰਾਰ ਐੱਸ.ਬੀ. ਸਿੰਘ ਨੇ ਮੰਨਿਆ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 12 ਨਵੰਬਰ ਤੋਂ ਜ਼ਮੀਨਾਂ ਦੀ ਖਰੀਦ 'ਚ ਤੇਜ਼ੀ ਆਈ ਹੈ। ਇਹੀ ਨਹੀਂ, ਰਜਿਸਟਰੀਆਂ 'ਚ ਵੀ 20 ਫੀਸਦੀ ਵਾਧਾ ਹੋਇਆ ਹੈ। ਲੋਕ ਪਹਿਲਾਂ ਤੋਂ ਵਧ ਕੀਮਤ ਚੁੱਕਾ ਕੇ ਜ਼ਮੀਨ ਖਰੀਦਣ ਲਈ ਤਿਆਰ ਹਨ।

ਹਾਲਾਂਕਿ ਉਹ ਵੱਡੇ ਆਕਾਰ ਦੀ ਜ਼ਮੀਨ ਦੀ ਲਿਖਾ-ਪੜ੍ਹੀ ਕਰਵਾਉਣ ਤੋਂ ਬਚ ਰਹੇ ਹਨ। ਇਸ ਦਾ ਕਾਰਨ ਹੈ ਕਿ ਹਾਲ ਇਹ ਸਾਫ਼ ਨਹੀਂ ਹੈ ਕਿ ਪ੍ਰਦੇਸ਼ ਸਰਕਾਰ ਕਿੱਥੇ ਅਤੇ ਕਿੰਨੀ ਜ਼ਮੀਨ ਦਾ ਐਕਵਾਇਰ ਕਰੇਗੀ। ਅਸਲ 'ਚ ਅਕਾਇਵਰ ਦੇ ਸਮੇਂ ਘੱਟੋ-ਘੱਟ ਕੀਮਤ ਉਸ ਖੇਤਰ 'ਚ ਹੋ ਚੁਕੀ ਰਜਿਸਟਰੀ ਦੀ ਕੀਮਤ ਦੇ ਔਸਤ ਤੋਂ ਤੈਅ ਕੀਤੀ ਜਾਂਦੀ ਹੈ, ਜਦਕਿ ਵਧ ਤੋਂ ਵਧ ਕੀਮਤ ਸਰਕਿਲ ਰੇਟ ਤੋਂ ਚਾਰ ਗੁਣਾ ਹੋ ਸਕਦੀ ਹੈ। ਯਾਨੀ ਸਰਕਾਰ ਐਕਵਾਇਰ ਕਰਦੇ ਸਮੇਂ ਸਰਕਿਲ ਰੇਟ ਤੋਂ ਚਾਰ ਗੁਣਾ ਮੁਆਵਜ਼ਾ ਦਿੰਦੀ ਹੈ। ਮਹਿੰਗੀ ਜ਼ਮੀਨ ਖਰੀਦਣ ਤੋਂ ਬਾਅਦ ਜੇਕਰ ਜ਼ਮੀਨ ਦਾ ਐਕਵਾਇਰ ਸਰਕਾਰ ਨੇ ਕਰ ਲਿਆ ਤਾਂ ਨੁਕਸਾਨ ਹੋ ਸਕਦਾ ਹੈ।

DIsha

This news is Content Editor DIsha