ਸੁਪਰੀਮ ਕੋਰਟ ਨੇ ਅਤੀਕ ਅਹਿਮਦ ਵਿਰੁੱਧ ਸੀ.ਬੀ.ਆਈ. ਜਾਂਚ ਦਾ ਦਿੱਤਾ ਹੁਕਮ

04/23/2019 5:35:33 PM

ਨਵੀਂ ਦਿੱਲੀ— ਸਾਬਕਾ ਸੰਸਦ ਮੈਂਬਰ ਅਤੇ ਬਾਹੁਬਲੀ ਅਤੀਕ ਅਹਿਮਦ ਨੂੰ ਸੁਪਰੀਮ ਕੋਰਟ ਵਲੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਇਕ ਵਪਾਰੀ ਨੂੰ ਅਗਵਾ ਕਰਨ ਅਤੇ ਅੱਤਿਆਚਾਰ ਕਰਨ ਦੇ ਮਾਮਲੇ 'ਚ ਸੀ.ਬੀ.ਆਈ. ਜਾਂਚ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਨੈਨੀ ਜੇਲ 'ਚ ਬੰਦ ਅਤੀਕ ਨੂੰ ਗੁਜਰਾਤ ਦੀ ਜੇਲ 'ਚ ਟਰਾਂਸਫਰ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਅਤੀਕ ਨੂੰ ਨੈਨੀ ਜੇਲ ਲਿਆਂਦਾ ਗਿਆ ਸੀ। ਸੁਪਰੀਮ ਕੋਰਟ 'ਚ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਸੀ.ਬੀ.ਆਈ. ਨੂੰ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਜਾਂਚ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਰੀਅਲ ਐਸਟੇਟ ਡੀਲਰ ਮੋਹਿਤ ਜਾਇਸਵਾਲ ਦੇ ਅਗਵਾ ਅਤੇ ਅੱਤਿਆਚਾਰ ਦੇ ਮਾਮਲੇ 'ਚ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਤੀਕ ਅਹਿਮਦ ਦੀ ਜੇਲ ਵੀ ਬਦਲ ਦਿੱਤੀ ਗਈ ਹੈ। ਹੁਣ ਅਤੀਕ ਯੂ.ਪੀ. ਦੇ ਨੈਨੀ ਜੇਲ 'ਚ ਬੰਦ ਹਨ, ਉਨ੍ਹਾਂ ਨੂੰ ਗੁਜਰਾਤ ਜੇਲ 'ਚ ਟਰਾਂਸਫਰ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਸੁਪਰੀਮ ਕੋਰਟ ਨੇ ਅਤੀਕ ਅਹਿਮਦ ਵਿਰੁੱਧ ਸਾਰੇ ਪੈਂਡਿੰਗ ਮਾਮਲਿਆਂ ਦਾ ਜਲਦ ਨਿਪਟਾਰਾ ਕਰਨ ਲਈ ਕਿਹਾ। ਨਾਲ ਹੀ ਕੋਰਟ ਨੇ ਇਸ ਮਾਮਲੇ 'ਚ ਸਾਰੇ ਗਵਾਹਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਯੂ.ਪੀ. ਸਰਕਾਰ ਨੇ ਕੋਰਟ 'ਚ ਕਿਹਾ ਸੀ ਕਿ ਇਸ ਮਾਮਲੇ 'ਚ ਡਿਪਾਰਟਮੈਂਟਲ ਜਾਂਚ ਕਰਵਾਈ ਗਈ, ਜਿਸ 'ਚ ਜੇਲ ਸੁਪਰਡੈਂਟ ਸਮੇਤ 4 ਪੁਲਸ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਘਟਨਾ ਤੋਂ ਬਾਅਦ ਅਤੀਕ ਨੂੰ ਜ਼ਿਲਾ ਜੇਲ ਦੇਵਰੀਆ ਤੋਂ ਬਰੇਲੀ ਜੇਲ ਭੇਜ ਦਿੱਤਾ ਗਿਆ। ਯੂ.ਪੀ. ਸਰਕਾਰ ਨੇ ਕਿਹਾ ਸੀ ਅਤੀਕ ਅਹਿਮਦ ਵਿਰੁੱਧ 1979 ਤੋਂ 2019 ਤੱਕ ਕੁੱਲ 109 ਕੇਸ ਪੈਂਡਿੰਗ ਹਨ। 17 ਕੇਸ ਧਾਰਾ 302, 12 ਕੇਸ ਗੈਂਗਸਟਰ ਐਕਟ, 8 ਕੇਸ ਆਰਮਜ਼ ਐਕਟ ਅਤੇ 4 ਕੇਸ ਗੁੰਡਾ ਐਕਟ ਦੇ ਮਾਮਲੇ 'ਚ ਦਰਜ ਹਨ। ਅਤੀਕ ਅਹਿਮਦ ਵਿਰੁੱਧ 8 ਕੇਸ 2015 ਤੋਂ 2019 'ਚ ਦਰਜ ਕੀਤੇ ਗਏ, ਜਿਨ੍ਹਾਂ 'ਚ ਅਜੇ ਜਾਂਚ ਚੱਲ ਰਹੀ ਹੈ। ਇਨ੍ਹਾਂ ਕੇਸਾਂ 'ਚੋਂ 2 ਕੇਸ 302 ਦੇ ਵੀ ਸ਼ਾਮਲ ਹਨ।

ਕੌਣ ਹੈ ਅਤੀਕ ਅਹਿਮਦ
ਅਤੀਕ ਅਹਿਮਦ ਦਾ ਜਨਮ 10 ਅਗਸਤ 1962 ਨੂੰ ਹੋਇਆ ਸੀ। ਮੂਲ ਰੂਪ ਨਾਲ ਉਹ ਉੱਤਰ ਪ੍ਰਦੇਸ਼ ਦੇ ਸ਼ਰਾਵਸਤੀ ਜਨਪਦ ਦਾ ਰਹਿਣ ਵਾਲਾ ਹੈ। ਪੂਰਵਾਂਚਲ ਅਤੇ ਇਲਾਹਾਬਾਦ 'ਚ ਸਰਕਾਰੀ ਠੇਕੇਦਾਰੀ, ਖਨਨ ਅਤੇ ਉਗਾਹੀ ਦੇ ਕਈ ਮਾਮਲਿਆਂ 'ਚ ਉਸ ਦਾ ਨਾਂ ਆਇਆ। ਅਤੀਕ ਵਿਰੁੱਧ ਉੱਤਰ ਪ੍ਰਦੇਸ਼ ਦੇ ਲਖਨਊ, ਕੌਸ਼ੰਬੀ, ਚਿਤਰਕੂਟ, ਇਲਾਹਾਬਾਦ ਦੀ ਨਹੀਂ ਸਗੋਂ ਬਿਹਾਰ ਰਾਜ 'ਚ ਵੀ ਕਤਲ, ਅਗਵਾ, ਜ਼ਬਰਨ ਵਸੂਲੀ ਆਦਿ ਦੇ ਮਾਮਲੇ ਦਰਜ ਹਨ। ਅਤੀਕ ਵਿਰੁੱਧ ਸਭ ਤੋਂ ਜ਼ਿਆਦਾ ਮਾਮਲੇ ਇਲਾਹਾਬਾਦ ਜ਼ਿਲੇ 'ਚ ਹੀ ਦਰਜ ਹੋਏ। ਸਾਲ 2004 ਦੀਆਂ ਲੋਕ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ੇਨੇ ਅਤੀਕ ਨੂੰ ਫੂਲਪੁਰ ਸੰਸਦੀ ਖੇਤਰ ਤੋਂ ਟਿਕਟ ਦਿੱਤਾ ਅਤੇ ਉਹ ਸੰਸਦ ਮੈਂਬਰ ਬਣ ਗਿਆ। 2014 'ਚ ਅਤੀਕ ਸਪਾ ਦੇ ਟਿਕਟ 'ਤੇ ਸ਼੍ਰਾਵਸਤੀ ਸੀਟ ਤੋਂ ਲੜਿਆ ਅਤੇ ਹਾਰ ਗਿਆ।

DIsha

This news is Content Editor DIsha