ਸੁਪਰੀਮ ਕੋਰਟ ਨੇ ਮੁਸਲਿਮ ਧਿਰਾਂ ਨੂੰ ਲਿਖਤੀ ਨੋਟ ਰਿਕਾਰਡ ’ਤੇ ਲਿਆਉਣ ਲਈ ਕਿਹਾ

10/21/2019 9:35:24 PM

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਸਮੇਤ ਵੱਖ-ਵੱਖ ਮੁਸਲਿਮ ਧਿਰਾਂ ਨੂੰ ਸੋਮਵਾਰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਵਿਚ ਆਪਣੇ ਲਿਖਤੀ ਨੋਟ ਦਾਖਲ ਕਰਨ ਦੀ ਆਗਿਆ ਦੇ ਦਿੱਤੀ। ਮੁਸਲਿਮ ਧਿਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਦੇਸ਼ ਦੀ ਭਵਿੱਖ ਦੀ ਵਿਵਸਥਾ ’ਤੇ ਅਸਰ ਪਾਏਗਾ।

ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਏ. ਬੋਬੜੇ ਅਤੇ ਜਸਟਿਸ ਐੱਸ. ਅਬਦੁੱਲ ਨਜ਼ੀਰ ’ਤੇ ਆਧਾਰਿਤ ਬੈਂਚ ਸਾਹਮਣੇ ਮੁਸਲਿਮ ਧਿਰਾਂ ਦੇ ਇਕ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਹਤ ਵਿਚ ਤਬਦੀਲੀ ਬਾਰੇ ਲਿਖਤੀ ਨੋਟ ਰਿਕਾਰਡ ’ਤੇ ਲਿਆਉਣ ਦੀ ਆਗਿਆ ਦਿੱਤੀ ਜਾਏ। ਇਸ ਪਿੱਛੋਂ ਅਦਾਲਤ ਨੇ ਉਕਤ ਆਗਿਆ ਪ੍ਰਦਾਨ ਕਰ ਦਿੱਤੀ।É


Inder Prajapati

Content Editor

Related News