ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 3 ਫੁੱਟ ਦਾ ਗਣੇਸ਼ ਬਣੇਗਾ ਡਾਕਟਰ

07/20/2019 4:43:46 PM

ਗੁਜਰਾਤ— ਗੁਜਰਾਤ ਦੇ ਭਾਵਨਗਰ ਵਾਸੀ ਗਣੇਸ਼ ਦਾ ਸੁਪਨਾ ਡਾਕਟਰ ਬਣ ਕੇ ਮਰੀਜ਼ਾਂ ਦੀ ਸੇਵਾ ਕਰਨਾ ਸੀ। ਉਸ ਦੇ ਸੁਪਨੇ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਉਸ ਦਾ ਕੱਦ ਅਤੇ ਅਪਾਹਜਤਾ ਕਾਰਨ ਉਸ ਨੂੰ ਰਾਜ ਸਰਕਾਰ ਨੇ ਐੱਮ.ਬੀ.ਬੀ.ਐੱਸ. 'ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਗਣੇਸ਼ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਾਨੂੰਨੀ ਲੜਾਈ ਲੜਕੀ। ਹੁਣ ਸੁਪਰੀਮ ਕੋਰਟ ਨੇ ਉਸ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਸਾਲ 2018 'ਚ ਗਣੇਸ਼ ਦੀ ਉਮਰ 17 ਸਾਲ ਸੀ ਅਤੇ ਉਸ ਦਾ ਕੱਦ ਸਿਰਫ 3 ਫੁੱਟ, ਜਦੋਂ ਕਿ ਭਾਰ 14 ਕਿਲੋਗ੍ਰਾਮ ਸੀ। ਗਣੇਸ਼ ਦੀ ਅਜਿਹੇ ਕੱਦ ਨੂੰ ਦੇਖ ਕੇ ਉਸ ਨੂੰ ਕਿਸੇ ਵੀ ਮੈਡੀਕਲ ਕਾਲਜ 'ਚ ਦਾਖਲਾ ਨਹੀਂ ਦਿੱਤਾ ਗਿਆ। ਗਣੇਸ਼ ਨੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਅਤੇ ਕਾਨੂੰਨੀ ਲੜਾਈ ਲੜੀ।ਹੁਣ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਉਸ ਨੂੰ ਮੈਡੀਕਲ ਕਾਲਜ 'ਚ ਦਾਖਲਾ ਦੇਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿਰਫ ਕੱਦ ਕਾਰਨ ਕਿਸੇ ਨੂੰ ਉਸ ਦਾ ਕਰੀਅਰ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ। ਗਣੇਸ਼ ਦੀ ਉਮਰ ਹੁਣ 18 ਸਾਲ ਹੋ ਚੁਕੀ ਹੈ ਅਤੇ ਭਾਰ 14 ਤੋਂ ਵਧ ਕੇ 15 ਕਿਲੋਗ੍ਰਾਮ ਹੋ ਗਿਆ ਹੈ। ਹਾਲਾਂਕਿ ਕੱਦ ਹਾਲੇ ਵੀ 3 ਫੁੱਟ ਹੀ ਹੈ। ਗੁਣੇਸ਼ ਨੇ ਪਹਿਲਾਂ ਇਸ ਮਾਮਲੇ ਨੂੰ ਹਾਈ ਕੋਰਟ 'ਚ ਰੱਖਿਆ ਸੀ ਪਰ ਉੱਥੋਂ ਉਸ ਨੂੰ ਨਿਰਾਸ਼ਾ ਹੱਥ ਲੱਗੀ ਸੀ। ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।

DIsha

This news is Content Editor DIsha