ਸੰਨੀ ਲਿਓਨੀ ਨਾਲ ਸਪਨਾ ਦਾ ਵੀਡੀਓ ਵਾਇਰਲ, ਮਚਾ ਰਿਹਾ ਧਮਾਕਾ (ਤਸਵੀਰਾਂ)

10/27/2016 7:32:23 AM

ਪਾਨੀਪਤ— ਲਗਾਤਾਰ ਵਿਵਾਦਾਂ ''ਚ ਘਿਰੀ ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਦੀਵਾਲੀ ''ਤੇ ਆਪਣਾ ਇਕ ਨਵਾਂ ਵੀਡੀਓ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਸਪਨਾ ਦਾ ਇਕ ਵੀਡੀਓ ਯੂ-ਟਿਊਬ ''ਤੇ ਵਾਇਰਲ ਹੋ ਰਿਹਾ ਹੈ, ਜਿਸ ''ਚ ਸਪਨਾ ਨੂੰ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਨਾਲ ਡਾਂਸ ਕਰਦੇ ਦਿਖਾਇਆ ਗਿਆ ਹੈ। ਇਸ ਵਾਇਰਲ ਵੀਡੀਓ ਨੂੰ ਵੱਡੀ ਗਿਣਤੀ ''ਚ ਲੋਕ ਦੇਖ ਰਹੇ ਹਨ। ਹੁਣ ਤੱਕ 50 ਹਜ਼ਾਰ ਤੋਂ ਵਧ ਲੋਕ ਦੇਖ ਚੁਕੇ ਹਨ। ਵਾਇਰਲ ਵੀਡੀਓ ਨੂੰ ਇੰਨੀ ਸਫਾਈ ਨਾਲ ਐਡਿਟ ਕੀਤਾ ਗਿਆ ਹੈ ਕਿ ਲੱਗ ਰਿਹਾ ਹੈ ਜਿਵੇਂ ਸੱਚੀ ਹੀ ਇਹ ਦੋਵੇਂ ਇਕ ਮੰਚ ''ਤੇ ਪੇਸ਼ਕਾਰੀ ਦੇ ਰਹੀਆਂ ਹੋਣ। ਅੱਜ-ਕੱਲ ਸਪਨਾ ਚੌਧਰੀ ਆਪਣੇ ਗੀਤ ਦੀ ਪ੍ਰਮੋਸ਼ਨ ਵੀ ਕਰ ਰਹੀ ਹੈ।
ਸਪਨਾ ਚੌਧਰੀ ਵੱਲੋਂ ਗੁੜਗਾਓਂ ਦੇ ਚੱਕਰਪੁਰ ਇਲਾਕੇ ''ਚ 17 ਫਰਵਰੀ 2016 ਨੂੰ ਇਕ ਰਾਗਿਨੀ ਗਾ ਕੇ ਵਿਵਾਦ ਨੂੰ ਜਨਮ ਦੇ ਦਿੱਤਾ ਸੀ। ਉਨ੍ਹਾਂ ''ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਹ ਰਾਗਿਨੀ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ''ਤੇ ਸੱਤਪਾਲ ਤੰਵਰ ਨੇ 14 ਜੁਲਾਈ 2016 ਨੂੰ ਸਪਨਾ ਚੌਧਰੀ ਦੇ ਖਿਲਾਫ ਐੱਸ.ਸੀ./ਐੱਸ.ਟੀ. ਐਕਟ ਦੇ ਅਧੀਨ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਸਪਨਾ ਚੌਧਰੀ ਨੇ 4 ਸਤੰਬਰ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨਾਂ ਤੱਕ ਹਸਪਤਾਲ ''ਚ ਭਰਤੀ ਰਹਿਣਾ ਪਿਆ ਸੀ। ਸਪਨਾ ''ਤੇ ਅਜੇ ਵੀ ਇਹ ਕੇਸ ਚੱਲ ਰਿਹਾ ਹੈ।

Disha

This news is News Editor Disha