ਸੁੰਨੀ ਵਕਫ ਬੋਰਡ ਨੂੰ ਅਯੁੱਧਿਆ ਨਗਰਪਾਲਿਕਾ ਦੀ ਹੱਦ ਤੋਂ ਬਾਹਰ ਜ਼ਮੀਨ ਦਿੱਤੀ ਜਾਵੇ : ਵਿਹਿਪ

12/08/2019 2:37:20 AM

ਨਾਗਪੁਰ – ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਸ਼ਨੀਵਾਰ ਨੂੰ ਮੰਗ ਕੀਤੀ ਕਿ ਸੁੰਨੀ ਵਕਫ ਬੋਰਡ ਨੂੰ ਮਸਜਿਦ ਦੇ ਨਿਰਮਾਣ ਲਈ ਅਯੁੱਧਿਆ ਨਗਰਪਾਲਿਕਾ ਦੀ ਹੱਦ ਤੋਂ ਬਾਹਰ ਜ਼ਮੀਨ ਅਲਾਟ ਕੀਤੀ ਜਾਵੇ। ਕੇਂਦਰੀ ਵਿਹਿਪ ਦੇ ਉਪ ਪ੍ਰਧਾਨ ਚੰਪਤਰਾਏ ਨੇ ਕਿਹਾ ਕਿ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਲਈ ਗਠਿਤ ਹੋਣ ਵਾਲੇ ਬੋਰਡ ਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ। ਸੁਪਰੀਮ ਕੋਰਟ ਨੇ 9 ਨਵੰਬਰ ਨੂੰ ਸੁੰਨੀ ਵਕਫ ਬੋਰਡ ਨੂੰ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦੇਣ ਦਾ ਨਿਰਦੇਸ਼ ਦਿੱਤਾ ਹੈ। ਚੰਪਤਰਾਏ ਨੇ ਕਿਹਾ ਕਿ ਅਯੁੱਧਿਆ ਪਹਿਲਾਂ ਇਕ ਛੋਟੀ ਜਿਹੀ ਨਗਰਪਾਲਿਕਾ ਸੀ ਪਰ ਦਸੰਬਰ 2018 ਵਿਚ ਅਯੁੱਧਿਆ ਅਤੇ ਫੈਜ਼ਾਬਾਦ ਨਗਰ ਪਾਲਿਕਾਵਾਂ ਨੂੰ ਮਿਲਾ ਕੇ ਇਕ ਨਿਗਮ ਬਣਾ ਦਿੱਤਾ ਗਿਆ। ਫਿਲਹਾਲ ਸੁੰਨੀ ਵਕਫ ਬੋਰਡ ਨੂੰ ਪੁਰਾਣੀ ਅਯੁੱਧਿਆ ਨਗਰਪਾਲਿਕਾ ਦੀ ਹੱਦ ਤੋਂ ਬਾਹਰ ਜ਼ਮੀਨ ਅਲਾਟ ਕੀਤੀ ਜਾਵੇ।

Inder Prajapati

This news is Content Editor Inder Prajapati