ਉੱਤਰ ਪ੍ਰਦੇਸ਼ ਦੇ ਕਿਰਤ ਭਲਾਈ ਮੰਤਰੀ ਦਾ ਫਰਮਾਨ,‘ਅਸੀਂ ਦੋ, ਸਾਡੇ ਪੰਜ’ ਦੀ ਨੀਤੀ ਨੂੰ ਅਪਣਾਓ

12/11/2019 1:35:33 AM

ਲਖਨਊ — ਦੇਸ਼ ਵਿਚ ਇਕ ਪਾਸੇ ਵਧਦੀ ਆਬਾਦੀ ’ਤੇ ਕਾਬੂ ਪਾਉਣ ਲਈ ਕਾਨੂੰਨ ਬਣਾਉਣ ਦੀਆਂ ਮੰਗਾਂ ਉਠ ਰਹੀਆਂ ਹਨ ਤੇ ਦੂਜੇ ਪਾਸੇ ਯੋਗੀ ਆਦਿਤਿਆਨਾਥ ਦੀ ਹਕੂਮਤ ਵਿਚ ਕਿਰਤ ਭਲਾਈ ਮੰਤਰੀ ਸੁਨੀਲ ਭਰਾਲਾ ਨੇ ਆਬਾਦੀ ਕੰਟਰੋਲ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਹਿੰਦੂਆਂ ਨੂੰ ‘ਅਸੀਂ ਦੋ, ਸਾਡਾ ਇਕ’ ਦੀ ਸੋਚ ਛੱਡ ਕੇ ‘ਅਸੀਂ ਦੋ, ਸਾਡੇ ਪੰਜ’ ਦੀ ਨੀਤੀ ਅਖਤਿਆਰ ਕਰਨੀ ਹੋਵੇਗੀ। ਬਾਘਪਤ ਦੇ ਅਦਰੀਸਪੁਰ ਵਿਚ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਸਮਾਜ ਸਿਰਫ 2 ਬੱਚੇ ਵਾਲੇ ਕਾਨੂੰਨ ਦੀ ਮੰਗ ਕਰ ਰਿਹਾ ਹੈ ਪਰ ਕਾਨੂੰਨ ਤੋਂ ਵਗੈਰ ਵੀ ਹੁਣ ਹਿੰਦੂ ਪਰਿਵਾਰਾਂ ਵਿਚੋਂ ਜ਼ਿਆਦਾਤਰ ਪਰਿਵਾਰ ਵਿਚ ਬੱਚਿਆਂ ਦੀ ਗਿਣਤੀ ਘੱਟ ਹੋ ਗਈ ਹੈ। ਮੈਨੂੰ ਜਾਤੀ ਤੌਰ 'ਤੇ ਲੱਗਦਾ ਹੈ ਕਿ ਹਿੰਦੂਆਂ ਨੂੰ ‘ਅਸੀਂ ਪੰਜ’ ਦੀ ਨੀਤੀ ਨੂੰ ਅਪਣਾਉਣਾ ਚਾਹੀਦਾ ਹੈ।


Inder Prajapati

Content Editor

Related News