ਸੁਨੰਦਾ ਪੁਸ਼ਕਰ ਕੇਸ ’ਚ ਥਰੂਰ ਵਿਰੁੱਧ ਤੈਅ ਹੋਵੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ :  ਦਿੱਲੀ ਪੁਲਸ

08/31/2019 3:59:54 PM

ਨਵੀਂ ਦਿੱਲੀ— ਸੁਨੰਦਾ ਪੁਸ਼ਕਰ ਕੇਸ ’ਚ ਦਿੱਲੀ ਪੁਲਸ ਨੇ ਕੋਰਟ ਨੂੰ ਸਾਫ਼ ਸ਼ਬਦਾਂ ’ਚ ਕਿਹਾ ਕਿ ਸ਼ਸ਼ੀ ਥਰੂਰ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਤੈਅ ਹੋਣਾ ਚਾਹੀਦਾ। ਪੁਲਸ ਨੇ ਕਿਹਾ ਕਿ ਥਰੂਰ ਵਿਰੁੱਧ 498ਏ, 306 ਦੇ ਅਧੀਨ ਕੇਸ ਦਰਜ ਹੋਣਾ ਚਾਹੀਦਾ। ਦਿੱਲੀ ਦੀ ਕੋਰਟ ਇਸ ਮਾਮਲੇ ’ਤੇ ਹੁਣ ਅਗਲੀ ਸੁਣਵਾਈ 17 ਅਕਤੂਬਰ ਨੂੰ ਕਰੇਗੀ। ਉੱਥੇ ਹੀ ਸੁਨੰਦਾ ਪੁਸ਼ਕਰ ਦੇ ਭਰਾ ਆਸ਼ੀਸ਼ ਦਾਸ ਨੇ ਕਿਹਾ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬੇਹੱਦ ਖੁਸ਼ ਸੀ ਪਰ ਆਪਣੇ ਆਖਰੀ ਦਿਨਾਂ ’ਚ ਉਹ ਬੇਹੱਦ ਪਰੇਸ਼ਾਨ ਸੀ। ਉਹ ਕਦੇ ਖੁਦਕੁਸ਼ੀ ਬਾਰੇ ਸੋਚ ਵੀ ਨਹÄ ਸਕਦੀ ਸੀ।
 

2014 ਨੂੰ ਮਿਲੀ ਲੀਲਾ ਪੈਲੇਸ ਹੋਟਲ ’ਚ ਮਿਲੀ ਸੀ ਸੁਨੰਦਾ ਦੀ ਲਾਸ਼
ਇਸ ਦੌਰਾਨ ਸ਼ਸ਼ੀ ਥਰੂਰ ਦੇ ਵਕੀਲ ਨੇ ਕਿਹਾ ਕਿ ਉਹ ਅਗਲੀ ਤਾਰੀਕ ’ਤੇ ਬਹਿਸ ਕਰਨਗੇ, ਨਾਲ ਹੀ ਹਰ ਬਿੰਦੂ ’ਤੇ ਪਲਟਵਾਰ ਵੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅੱਜ ਯਾਨੀ ਸ਼ਨੀਵਾਰ ਨੂੰ ਵਕੀਲ ਨੇ ਕੋਰਟ ’ਚ ਜੋ ਵੀ ਤਰਕ ਦਿੱਤੇ, ਉਹ ਐੱਸ.ਆਈ.ਟੀ. ਵਲੋਂ ਇਕੱਠੇ ਕੀਤੇ ਗਏ ਸਬੂਤਾਂ ਦੇ ਬਿਲਕੁੱਲ ਉਲਟ ਹੈ। ਜ਼ਿਕਰਯੋਗ ਹੈ ਕਿ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ’ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੋਸ਼ੀ ਹਨ। ਦੱਸਣਯੋਗ ਹੈ ਕਿ ਬਿਜ਼ਨੈੱਸ ’ਚ ਵੱਖ ਪਛਾਣ ਬਣਾ ਚੁਕੀ ਸੁਨੰਦਾ ਪੁਸ਼ਕਰ ਦਾ ਨਾਂ ਚਰਚਾ ’ਚ ਉਦੋਂ ਆਇਆ, ਜਦੋਂ 2010 ’ਚ ਉਨ੍ਹਾਂ ਦਾ ਵਿਆਹ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਹੋਇਆ। 17 ਜਨਵਰੀ 2014 ਨੂੰ ਸੁਨੰਦਾ ਦੀ ਲਾਸ਼ ਦਿੱਲੀ ਦੇ ਲੀਲਾ ਪੈਲੇਸ ਹੋਟਲ ’ਚ ਮਿਲੀ। ਸੁਨੰਦਾ ਦੀ ਮੌਤ ਦੀ ਸੂਚਨਾ ਪੁਲਸ ਨੂੰ ਸ਼ਸ਼ੀ ਥਰੂਰ ਨੇ ਹੀ ਦਿੱਤੀ ਸੀ। ਥਰੂਰ ਨੇ ਦੱਸਿਆ ਕਿ ਸੁਨੰਦਾ ਸੌਂ ਰਹੀ ਸੀ, ਕਾਫੀ ਦੇਰ ਤੱਕ ਜਗਾਉਣ ’ਤੇ ਵੀ ਜਦੋਂ ਉਹ ਨਹੀਂ ਉੱਠੀ ਤਾਂ ਸ਼ੱਕ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਫੋਨ ਕੀਤਾ।

DIsha

This news is Content Editor DIsha