ਬਚਪਨ ਤੋਂ ਹੀ ਜ਼ਰੂਰੀ ਹੈ ਧੁੱਪ ਅਤੇ ਵਿਟਾਮਿਨ-ਡੀ

01/17/2018 4:40:06 AM

ਨਵੀਂ ਦਿੱਲੀ - ਚਾਰੇ ਪਾਸਿਓਂ ਪੂਰੀ ਤਰ੍ਹਾਂ ਬੰਦ ਏਅਰਕੰਡੀਸ਼ਨਿੰਗ ਵਾਲੇ ਘਰ ਅਤੇ ਦਫਤਰ ਭਾਵੇਂ ਹੀ ਅਰਾਮਦਾਇਕ ਮਹਿਸੂਸ ਹੁੰਦੇ ਹੋਣ ਪਰ ਇਹ ਤੁਹਾਡੀਆਂ ਹੱਡੀਆਂ ਨੂੰ ਖੋਖਲਾ ਬਣਾ ਰਹੇ ਹਨ, ਜੋ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸੀਨੀਅਰ ਹੱਡੀਆਂ ਦੇ ਸਰਜਨ ਡਾ. ਰਾਜੂ ਵੈਸ਼ਯ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਜੋੜਾਂ ਵਿਚ ਦਰਦ ਅਤੇ ਗਠੀਏ ਦੇ ਇਕ ਹਜ਼ਾਰ ਮਰੀਜ਼ਾਂ 'ਤੇ ਅਧਿਐਨ ਕਰਕੇ ਪਾਇਆ ਕਿ ਇਨ੍ਹਾਂ ਵਿਚੋਂ 95 ਫੀਸਦੀ ਮਰੀਜ਼ਾਂ ਵਿਚ ਵਿਟਾਮਿਨ ਡੀ ਦੀ ਘਾਟ ਹੈ, ਜਿਸ ਦਾ ਇਕ ਮੁਖ ਕਾਰਨ ਲੋੜੀਂਦੀ ਮਾਤਰਾ ਵਿਚ ਧੁੱਪ ਨਾ ਮਿਲਣਾ ਹੈ, ਜੋ ਵਿਟਾਮਿਨ-ਡੀ ਦਾ ਮੁਖ ਸ੍ਰੋਤ ਹੈ। ਆਰਥੋਰਾਈਟਿਸ ਕੇਅਰ ਫਾਊਂਡੇਸ਼ਨ ਦੇ ਪ੍ਰਧਾਨ ਡਾ. ਵੈਸ਼ਯ ਨੇ ਗੱਲਬਾਤ ਵਿਚ ਕਿਹਾ ਕਿ ਵਿਟਾਮਿਨ ਡੀ ਦਾ ਮੁਖ ਸ੍ਰੋਤ ਸੂਰਜ ਦੀ ਰੌਸ਼ਨੀ ਹੈ, ਜੋ ਹੱਡੀਆਂ ਤੋਂ ਇਲਾਵਾ ਪਾਚਨ ਕਿਰਿਆ ਵਿਚ ਵੀ ਬਹੁਤ ਉਪਯੋਗੀ ਹੈ।