ਪੁੰਛ ''ਚ ਟਾਟਾ ਸੂਮੋ ਹੋਈ ਦਰਦਨਾਕ ਹਾਦਸੇ ਦੀ ਸ਼ਿਕਾਰ, 8 ਜ਼ਖਮੀ

12/10/2017 5:02:21 PM

ਪੁੰਛ— ਪੁੰਛ ਜ਼ਿਲਾ ਦੇ ਸੂਰਨਕੋਟ ਹੋਣ ਨਾਲ 8 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਦੱਨਾਰ ਇਲਾਕੇ 'ਚ ਵਾਪਰਿਆ। ਇਹ ਯਾਤਰੀ ਟਾਟਾ ਸੂਮੋ 'ਚ ਸਵਾਰ ਹੋ ਕੇ ਸ਼੍ਰੀਨਗਰ ਤੋਂ ਰਾਜੌਰੀ ਜਾ ਰਹੇ ਸਨ ਕਿ ਦੱਨਾਰ ਨਜ਼ਦੀਕ ਪਹੁੰਚਦੇ ਹੀ ਹਾਦਸਾ ਹੋ ਗਿਆ। ਹਾਦਸੇ ਦੀ ਵਜ੍ਹਾ ਤੇਜ਼ ਗਤੀ ਨੂੰ ਮੰਨਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ। ਕਾਰ 'ਚ ਕੁੱਲ ਯਾਤਰੀ 8 ਸਵਾਰ ਸਨ ਅਤੇ ਸਾਰਿਆਂ ਨੂੰ ਸੱਟਾਂ ਆਈਆਂ ਹਨ। ਜ਼ਖਮੀਆਂ ਨੂੰ ਸੂਰਨਕੋਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।