ਐਤਕੀਂ ਝੁਲਸਾਏਗੀ ਗਰਮੀ, ''ਇਸ ਮਹੀਨੇ ਵਧੇਗਾ ਪਾਰਾ''

03/01/2021 12:08:16 AM

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਲੋਕਾਂ ਨੇ ਕਈ ਸਾਲਾਂ ਬਾਅਦ ਪਹਿਲੀ ਵਾਰ ਗਰਮ ਬਸੰਤ ਦਾ ਸਾਹਮਣਾ ਕੀਤਾ ਹੈ। ਸੋਮਵਾਰ ਤੋਂ ਚੜ੍ਹਣ ਵਾਲੇ ਮਾਰਚ ਮਹੀਨੇ ਦੌਰਾਨ ਪਾਰਾ ਵਧੇਗਾ। ਲੋਕਾਂ ਨੂੰ ਗਰਮੀ ਝੁਲਸਾਏਗੀ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ 2018 ਵਿਚ 4 ਦਿਨ, 2017 ਵਿਚ 3 ਦਿਨ ਅਤੇ 2016 ਵਿਚ 5 ਦਿਨ ਅਜਿਹੇ ਰਹੇ ਜਦੋਂ ਤਾਪਮਾਨ ਬਸੰਤ ਰੁੱਤ ਦੇ ਨੇੜੇ 30 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਵੀ ਪਾਰ ਕਰ ਗਿਆ ਸੀ।

 

ਇਹ ਖ਼ਬਰ ਪੜ੍ਹੋ- ਬਾਲਾਕੋਟ ਬਰਸੀ ’ਤੇ ਬੋਲੇ ਇਮਰਾਨ, ਭਾਰਤ ਨਾਲ ਗੱਲਬਾਤ ਨੂੰ ਹਾਂ ਤਿਆਰ


ਭਾਰਤੀ ਮੌਸਮ ਵਿਭਾਗ ਦੇ ਖੇਤਰੀ ਵੈਦਰ ਫਾਰਕਾਸਟਿੰਗ ਸੈਂਟਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਮੁਤਾਬਕ ਆਮ ਤੌਰ 'ਤੇ ਜਨਵਰੀ ਤੇ ਫਰਵਰੀ ਵਿਚ 6 ਵਾਰ ਅਤੇ 4 ਤੇ 5 ਮਾਰਚ ਨੂੰ ਉੱਤਰੀ ਮੈਦਾਨਾਂ ਵਿਚ ਵੈਸਟਰਨ ਡਿਸਟਰਬੈਂਸ ਵਲੋਂ ਮੌਸਮ ਵਿਚ ਹਿੱਲਜੁੱਲ ਕੀਤੀ ਜਾਂਦੀ ਹੈ। ਜਿਵੇਂ ਹੀ ਗਰਮੀ ਵੱਧਣੀ ਸ਼ੁਰੂ ਹੁੰਦੀ ਹੈ, ਉੱਤਰੀ ਪੱਛਮੀ ਹਵਾਵਾਂ ਬਸੰਤ ਲੈ ਕੇ ਆਉਂਦੀਆਂ ਹਨ। ਇਸ ਸਾਲ ਇੰਝ ਨਹੀਂ ਹੋਇਆ। ਉੱਤਰੀ-ਪੱਛਮੀ ਭਾਰਤ ਵਿਚ ਤਾਪਮਾਨ ਦੇ ਵਧਣ ਦਾ ਇਕ ਵੱਡਾ ਕਾਰਣ ਦੱਖਣੀ-ਪੱਛਮੀ ਹਵਾਵਾਂ ਅਤੇ ਮੌਸਮ ਤੰਤਰ ਦੀ ਕਮੀ ਹੈ। ਸ਼ੁੱਕਰਵਾਰ ਨੂੰ ਹਿਮਾਚਲ ਵਿਚ ਕੁਝ ਥਾਵਾਂ 'ਤੇ ਬਰਫ ਪਈ। ਅਜੇ ਤਾਪਮਾਨ ਆਰਜ਼ੀ ਤੌਰ 'ਤੇ ਘੱਟ ਰਹੇਗਾ ਪਰ ਫਿਰ ਵਧੇਗਾ।

ਇਹ ਖ਼ਬਰ ਪੜ੍ਹੋ- ਕੋਰੋਨਾ ਜੰਗ ’ਚ ਭਾਰਤ ਦਾ ਅਗਲਾ ਕਦਮ, 5 ਕੈਰੇਬੀਅਨ ਦੇਸ਼ਾਂ ਨੂੰ ਭੇਜੀ ਵੈਕਸੀਨ ਦੀ ਖੁਰਾਕ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh