ਸੰਸਦ ''ਚ ਪਤੀ ਦੇ ਸਹੁੰ ''ਤੇ ''ਪਤਨੀ'' ਤੇ ਬੇਟੇ ਦੀ ਸਹੁੰ ''ਤੇ ''ਮਾਂ'' ਨੇ ਇੰਝ ਕੀਤਾ ਖੁਸ਼ੀ ਦਾ ਇਜ਼ਹਾਰ

06/18/2019 3:43:58 PM

ਨਵੀਂ ਦਿੱਲੀ (ਵਾਰਤਾ)— 17ਵੀਂ ਲੋਕ ਸਭਾ ਦੇ ਸੈਸ਼ਨ ਵਿਚ ਮੈਂਬਰਾਂ ਦੀ ਸਹੁੰ ਚੁੱਕਣ ਦੇ ਦੂਜੇ ਦਿਨ ਮੰਗਲਵਾਰ ਨੂੰ ਜਿੱਥੇ ਪਤੀ ਦੀ ਸਹੁੰ ਚੁੱਕਣ 'ਤੇ ਪਤਨੀ ਖੁਸ਼ ਨਜ਼ਰ ਆਈ, ਉੱਥੇ ਹੀ ਬੇਟੇ ਦੀ ਸਹੁੰ ਚੁੱਕਣ ਨੂੰ ਲੈ ਕੇ ਮਾਂ ਨੇ ਲੰਬੇ ਸਮੇਂ ਤਕ ਮੇਜ ਥਪਖਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੀ ਰਹੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਫਿਰੋਜ਼ਪੁਰ ਸੰਸਦੀ ਸੀਟ ਤੋਂ ਜਿੱਤ ਕੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਗੁਰਦਾਸਪੁਰ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ। ਜਿਵੇਂ ਹੀ ਸੰਸਦ 'ਚ ਸੁਖਬੀਰ ਬਾਦਲ ਦਾ ਨਾਂ ਲਿਆ ਗਿਆ ਤਾਂ ਸੱਤਾ ਪੱਖ ਦੀ ਪਹਿਲੀ ਕਤਾਰ ਵਿਚ ਬੈਠੀ ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੇਜ ਥਪਥਪਾ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੀ ਸੀ। ਪੂਰਾ ਸਦਨ ਤਾੜੀਆਂ ਨਾਲ ਗੂੰਜ ਉਠਿਆ।

 

ਲੋਕ ਸਭਾ ਜਨਰਲ ਸਕੱਤਰ ਸਨੇਹਲਤਾ ਸ੍ਰੀਵਾਸਤਵ ਨੇ ਜਿਵੇਂ ਹੀ ਪੰਜਾਬ ਦੇ ਹੀ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਜਿੱਤ ਕੇ ਆਏ ਅਭਿਨੇਤਾ ਸੰਨੀ ਦਿਓਲ ਦਾ ਨਾਂ ਲਿਆ ਤਾਂ ਸਦਨ 'ਚ 'ਭਾਰਤ ਮਾਤਾ ਦੀ ਜਯ' ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਸਭ ਤੋਂ ਪਿੱਛੇ ਦੂਜੀ ਕਤਾਰ ਵਿਚ ਬੈਠੇ ਸੰਨੀ ਦੇ ਸਪੀਕਰ ਦੇ ਆਸਨ ਨੇੜੇ ਸਹੁੰ ਚੁੱਕਣ ਲਈ ਪਹੁੰਚਣ ਤਕ ਤਾੜੀਆਂ ਦੀ ਗੂੰਜ ਜਾਰੀ ਰਹੀ। ਫਿਲਮ ਅਭਿਨੇਤਰੀ ਅਤੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਲਗਾਤਾਰ ਮੇਜ ਥਪਖਪਾਉਂਦੀ ਨਜ਼ਰ ਆਈ। ਉਨ੍ਹਾਂ ਦੇ ਚਿਹਰੇ 'ਤੇ ਇਕ ਵੱਖਰੀ ਦਾ ਸਕੂਨ ਨਜ਼ਰ ਆ ਰਿਹਾ ਸੀ।

 

Tanu

This news is Content Editor Tanu