ਬਾਰਾਮੂਲਾ ’ਚ ਫੌਜੀ ਨੇ ਕੀਤੀ ਆਤਮਹੱਤਿਆ

Wednesday, Oct 24, 2018 - 08:07 PM (IST)

ਬਾਰਾਮੂਲਾ ’ਚ ਫੌਜੀ ਨੇ ਕੀਤੀ ਆਤਮਹੱਤਿਆ

ਸ਼੍ਰੀਨਗਰ (ਮਜੀਦ)–ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ’ਚ ਫੌਜ ਦੇ ਇਕ ਜਵਾਨ ਨੇ ਕਥਿਤ ਰੂਪ ਨਾਲ ਆਤਮ ਹੱਤਿਆ ਕਰ ਲਈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਕੰਟਰੋਲ ਲਾਈਨ ਨਾਲ ਲੱਗੀ ਭਾਰਤੀ ਫੌਜ ਦੀ ਆਖਰੀ ਚੌਕੀ ’ਤੇ ਤਾਇਨਾਤ ਜਵਾਨ ਨੇ ਮੰਗਲਵਾਰ ਨੂੰ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਕਥਿਤ ਰੂਪ ਵਿਚ ਆਤਮਹੱਤਿਆ ਕਰ ਲਈ। ਬੰਕਰ ਵਿਚੋਂ ਗੋਲੀ ਚੱਲਣ ਦੀ ਆਵਾਜ਼ ਆਉਣ ’ਤੇ ਮੌਕੇ ’ਤੇ ਪਹੁੰਚੇ ਜਵਾਨਾਂ ਨੇ ਸਿਪਾਹੀ ਦੇਵੇਂਦਰੱਪਾ ਗੁਲਗੰਡੀ ਨੂੰ ਖੂਨ ਨਾਲ ਲਥਪਥ ਵੇਖਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।


Related News