ਜ਼ਮੀਨੀ ਫੌਜ ਦੇ ਸਾਬਕਾ ਮੁਖੀ ਸੁਹਾਗ ਸੇਸ਼ਲਜ਼ ''ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ

04/26/2019 1:54:11 AM

ਨਵੀਂ ਦਿੱਲੀ, (ਯੂ. ਐੱਨ. ਆਈ.)— ਸਰਕਾਰ ਨੇ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਜਨਰਲ (ਸੇਵਾਮੁਕਤ) ਦਲਬੀਰ ਸਿੰਘ ਸੁਹਾਗ ਨੂੰ ਹਿੰਦ ਮਹਾਸਾਗਰ 'ਚ ਸਥਿਤ ਟਾਪੂ ਦੇਸ਼ ਸੇਸ਼ਲਜ਼ ਵਿਖੇ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਜਨਰਲ ਸੁਹਾਗ 31 ਦਸੰਬਰ 2016 ਨੂੰ ਫੌਜ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਜਨਰਲ ਸੁਹਾਗ ਦੇ ਕਾਰਜਕਾਲ 'ਚ ਹੀ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ 'ਚ ਅੱਤਵਾਦੀਆਂ ਵਿਰੁੱਧ ਸੀਮਤ ਫੌਜੀ ਕਾਰਵਾਈ ਕੀਤੀ ਸੀ। ਇਸ ਕਾਰਵਾਈ ਦੌਰਾਨ ਵੱਡੀ ਗਿਣਤੀ 'ਚ ਵੱਖਵਾਦੀ ਮਾਰੇ ਗਏ ਸਨ। ਸੁਹਾਗ ਦਾ ਜਨਮ 28 ਦਸੰਬਰ 1954 ਨੂੰ ਹਰਿਆਣਾ ਦੇ ਝੱਜਰ ਜ਼ਿਲੇ ਵਿਚ ਹੋਇਆ ਸੀ।


KamalJeet Singh

Content Editor

Related News