ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ ਗੁਜਰਾਤ ਦੇ ਗ੍ਰਹਿ ਮੰਤਰੀ

11/27/2018 3:42:18 PM

ਨਵੀਂ ਦਿੱਲੀ— ਗੁਜਰਾਤ ਦੇ ਗ੍ਰਹਿ ਰਾਜ ਮੰਤਰੀ, ਵਟਵਾ ਸੀਟ ਤੋਂ ਚਾਰ ਵਾਰ ਵਿਧਾਇਕ ਰਹੇ ਅਤੇ ਸੱੱਤਾਧਾਰੀ ਭਾਜਪਾ ਦੇ ਸੀਨੀਅਰ ਨੇਤਾ ਪ੍ਰਦੀਪ ਸਿੰਘ ਜਾਡੇਜਾ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 

56 ਸਾਲਾ ਜਾਡੇਜਾ ਨੂੰ ਮੂੰਹ ਦੇ ਅੰਦਰ ਗਲ੍ਹ ਦੇ ਹਿੱਸੇ 'ਚ ਕੈਂਸਰ ਹੈ। ਉਨ੍ਹਾਂ ਨੂੰ ਐੱਚ.ਸੀ.ਜੀ. ਕੈਂਸਰ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕੱਲ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ। ਸੈਂਟਰ ਦੇ ਪ੍ਰਮੁੱਖ ਡਾਕਟਰ ਸੰਦੀਪ ਸ਼ਾਹ ਨੇ ਦੱਸਿਆ ਕਿ ਜਾਡੇਜਾ ਅਜੇ ਦੋ ਤੋਂ ਤਿੰਨ ਦਿਨਾਂ ਤੱਕ ਆਈ.ਸੀ.ਯੂ. 'ਚ ਰਹਿਣਗੇ। ਉਨ੍ਹਾਂ ਦੀ ਬਾਇਓਪਸੀ ਰਿਪੋਰਟ ਆਉਣ ਦੇ ਬਾਅਦ ਇਹ ਪਤਾ ਚੱਲ ਸਕੇਗਾ ਕਿ ਉਨ੍ਹਾਂ ਨੂੰ ਕਿਸ ਸਟੇਜ ਦਾ ਕੈਂਸਰ ਹੈ।

ਗੁਜਰਾਤ ਦੀ ਵਿਜੈ ਰੁਪਾਣੀ ਸਰਕਾਰ ਲਈ ਸੰਕਟਮੋਚਨ ਕਹੇ ਜਾਣ ਵਾਲੇ ਜਾਡੇਜਾ ਪਿਛਲੇ ਕੁਝ ਸਮੇਂ ਤੋਂ ਸਰਕਾਰੀ ਅਤੇ ਭਾਜਪਾ ਦੇ ਪ੍ਰੋਗਰਾਮਾਂ 'ਚ ਸ਼ਾਮਲ ਨਹੀਂ ਹੋ ਰਹੇ ਸੀ। ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਮੂੰਹ ਖੋਲ੍ਹਣ 'ਚ ਤਕਲੀਫ ਦੇ ਬਾਅਦ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਜਾਂਚ ਕਰਵਾਈ ਸੀ ਤਾਂ ਕੈਂਸਰ ਹੋਣ ਦਾ ਸ਼ੱਕ ਜਤਾਇਆ ਗਿਆ ਸੀ।

Neha Meniya

This news is Content Editor Neha Meniya