ਮੌਸਮ ''ਚ ਅਚਾਨਕ ਤਬਦੀਲੀ, ਪਹਾੜਾਂ ''ਤੇ ਬਰਫਬਾਰੀ, ਮੈਦਾਨਾਂ ''ਤੇ ਮੀਂਹ

10/11/2018 9:08:14 PM

ਮਨਾਲੀ/ਪਾਂਗੀ (ਬਿਊਰੋ, ਸੂਰਿਆਵੰਸ਼ੀ)– ਮੌਸਮ 'ਚ ਅਚਾਨਕ ਤਬਦੀਲੀ ਹੋਣ ਕਾਰਨ ਵੀਰਵਾਰ ਰੋਹਤਾਂਗ ਸਮੇਤ ਕਈ ਉੱਚੇ ਇਲਾਕਿਆਂ 'ਚ ਬਰਫਬਾਰੀ ਹੋਈ। ਭਾਵੇਂ ਇਹ ਬਰਫਬਾਰੀ ਹਲਕੀ ਸੀ ਪਰ ਲੋਕਾਂ ਨੇ ਇਸਦਾ ਸਵਾਗਤ ਕੀਤਾ। ਇਸ ਕਾਰਨ ਇਲਾਕੇ 'ਚ ਠੰਡ ਵਧ ਗਈ ਹੈ। ਰੋਹਤਾਂਗ ਦਰੇ 'ਤੇ ਬਰਫਬਾਰੀ ਕਾਰਨ ਮਨਾਲੀ-ਕੇਲਾਂਗ ਸੜਕ 'ਤੇ ਆਵਾਜਾਈ ਵੀਰਵਾਰ ਬੰਦ ਕਰ ਦਿੱਤੀ ਗਈ। ਪਾਂਗੀ ਵਾਦੀ 'ਚ ਵੀ ਬਰਫਬਾਰੀ ਹੋਣ ਕਾਰਨ ਪਾਂਗੀ ਦਾ ਬਾਕੀ ਦੁਨੀਆ ਨਾਲੋ ਸੜਕੀ ਸੰਪਰਕ ਟੁੱਟ ਗਿਆ। ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਰਿਪੋਰਟ ਹੈ।