ਸੋਨੀਆ ਗਾਂਧੀ ਸਮੇਤ ਇਨ੍ਹਾਂ ਮਹਿਲਾ ਨੇਤਾਵਾਂ ਦੀਆਂ ਅਜਿਹੀਆਂ ਫੋਟੋਆਂ, ਜਾਣੋ ਕੀ ਹੈ ਇਸ ਦਾ ਕਾਰਨ

01/18/2020 12:00:39 AM

ਰੋਮ - ਔਰਤਾਂ ਦੇ ਨਾਲ ਹੋਣ ਵਾਲੀ ਹਿੰਸਾ ਨੂੰ ਦਿਖਾਉਣ ਲਈ ਇਟਲੀ ਦੇ ਇਕ ਕਲਾਕਾਰ ਨੇ ਅਨੋਖਾ ਤਰੀਕਾ ਕੱਢਿਆ ਹੈ। ਉਸ ਨੇ ਦੁਨੀਆ ਦੀ ਸਭ ਤੋਂ ਦਿੱਗਜ਼ ਅਤੇ ਮੰਨੀ-ਪ੍ਰਮੰਨੀਆਂ ਔਰਤਾਂ ਦੀ ਸੱਟਾਂ ਲੱਗੀਆਂ ਹੋਈਆਂ ਦੀਆਂ ਤਸਵੀਰਾਂ ਨੂੰ ਬਣਾਇਆ ਹੈ। ਇਨ੍ਹਾਂ ਤਸਵੀਰਾਂ ਦੇ ਉਪਰ ਲਿੱਖਿਆ ਹੋਇਆ ਹੈ, 'ਜਸਟ ਬਿਕਾਜ਼ ਆਈ ਐੱਮ ਵੁਮਨ (ਸਿਰਫ ਇਸ ਲਈ ਕਿਉਂਕ ਮੈਂ ਮਹਿਲਾਂ ਹਾਂ)।' ਇਨ੍ਹਾਂ ਪੋਸਟਰਸ ਦੇ ਹੇਠਾਂ ਲਿੱਖਿਆ ਗਿਆ ਹੈ ਕਿ ਮੈਂ ਘਰੇਲੂ ਸੋਸ਼ਣ ਦਾ ਸ਼ਿਕਾਰ ਹਾਂ। ਮੈਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ। ਮੈਨੂੰ ਜਿਹੋ ਜਿਹਾ ਚਾਹੀਦੇ, ਉਹੋ ਜਿਹੇ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਹੈ। ਮੈਂ ਤੈਅ ਨਹੀਂ ਕਰ ਸਕਦੀ ਹੈ ਕਿ ਮੈਂ ਕਿਸ ਨਾਲ ਵਿਆਹ ਕਰਾਂਗੀ। ਮੇਰੇ ਨਾਲ ਬਲਾਤਕਾਰ ਹੋਇਆ ਸੀ।

ਇਸ ਪੋਸਟਰਸ ਨੂੰ ਬਣਾਉਣ ਲਈ ਕਲਾਕਾਰ ਐਲੇਕਸਾਂਡ੍ਰੇ ਪਾਲੋਮਬੋ ਨੇ ਸੰਯੁਕਤ ਰਾਜ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ, ਜਰਮਨ ਦੀ ਚਾਂਸਲਰ ਏਜੰਲਾ ਮਰਕੇਲ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਸ਼ਕਤੀਸ਼ਾਲੀ ਮਹਿਲਾ ਨੇਤਾਵਾਂ ਦੀ ਤਸਵੀਰ ਦਾ ਸਹਾਰਾ ਲਿਆ। ਮਿਲਾਨ ਦੀਆਂ ਕੰਧਾਂ 'ਤੇ ਲਿੰਗ ਆਧਾਰਿਤ ਹਿੰਸਾ ਖਿਲਾਫ ਪ੍ਰਚਾਰ ਲਈ ਐਲੇਕਸਾਂਡ੍ਰੇ ਨੇ ਇਸ ਪੋਸਟਰਸ ਨੂੰ ਲਗਾਇਆ ਹੈ। ਗਲੋਬਲ ਨੇਤਾਵਾਂ ਦੇ ਖੂਨ ਅਤੇ ਸੱਟਾਂ ਲੱਗੀਆਂ ਚਿਹਰੇ ਦੇ ਪੋਸਟਰਸ ਔਰਤਾਂ ਖਿਲਾਫ ਅਪਰਾਧਾਂ ਅਤੇ ਹਿੰਸਾ ਨੂੰ ਰੋਕਣ ਲਈ ਮਜ਼ਬੂਤ ਸੰਸਥਾਗਤ ਯਤਨਾਂ ਦੀ ਕਮੀ ਦੀ ਯਾਦ ਦਿਵਾਉਂਦੇ ਹਨ।

ਇਸ ਸੀਰੀਜ਼ 'ਚ ਅਮਰੀਕੀ ਕਾਂਗਰਸੀ ਐਲੇਕਜ਼ੇਂਡ੍ਰਿਆ ਓਕਾਸੀਓ ਕੋਰਟੇਜ਼, ਮਿਆਂਮਾਰ ਦੀ ਆਂਗ ਸਨ ਸੂ ਕੀ, ਸਾਬਕਾ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਹਾਲੀਵੁੱਡ ਅਭਿਨੇਤਰੀ ਕ੍ਰਿਸਟਨ ਸਟੀਵਰਟ ਆਦਿ ਸ਼ਾਮਲ ਹਨ। ਇਸ ਦਾ ਉਦੇਸ਼ ਰਾਜਾਂ ਦੇ ਪ੍ਰਮੁੱਖਾਂ ਵੱਲੋਂ ਦਿੱਤੀ ਜਾਣ ਵਾਲੀ ਸੰਸਥਾਗਤ ਪ੍ਰਤੀਕਿਰਿਆ ਅਤੇ ਲੋਕਾਂ ਦੀ ਸਲਾਹ ਅਤੇ ਨੀਤੀਆਂ ਨੂੰ ਬਦਲਣ ਵਾਲੇ ਪ੍ਰਮੁੱਖ ਲੋਕਾਂ ਨੂੰ ਇਸ ਦਿਸ਼ਾ 'ਚ ਸੋਚਣ ਲਈ ਮਜ਼ਬੂਰ ਕਰਨਾ ਸੀ।

ਉਨ੍ਹਾਂ ਦੇ ਪ੍ਰੈਸ ਆਫਿਸ ਨੇ ਇਕ ਬਿਆਨ 'ਚ ਆਖਿਆ ਕਿ ਉਹ ਇਸ ਦੇ ਜ਼ਰੀਏ ਇਕ ਡਰਾਮਾ ਦਿਖਾਉਣਾ ਚਾਹੁੰਦੇ ਹਨ, ਜੋ ਦੁਨੀਆ ਭਰ 'ਚ ਲੱਖਾਂ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਜ਼ਰੀਏ ਉਹ ਚਾਹੁੰਦੇ ਹਨ ਕਿ ਸੰਸਥਾਨਾਂ ਅਤੇ ਸਿਆਸਤ ਤੋਂ ਅਸਲ ਰੂਪ 'ਚ ਇਸ ਤਰ੍ਹਾਂ ਦੇ ਦੋਸ਼ਾਂ ਦੀ ਨਿੰਦਾ ਕੀਤੀ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਪੋਪ ਕਲਾਕਾਰ ਅਤੇ ਸਮਾਜਿਕ ਵਰਕਰ ਰੰਗੀਨ, ਚਿੰਤਨਸ਼ੀਲ ਕੰਮਾਂ ਲਈ ਮਸ਼ਹੂਰ ਹਨ। ਉਹ ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਦੇ ਬਾਰੇ 'ਚ ਜਾਗਰੂਕਤਾ ਵਧਾਉਣ ਲਈ ਵਿਅੰਗਾਤਮਕ ਕਲਾ ਦੀ ਵਰਤੋਂ ਕਰਦੇ ਹਨ।

Khushdeep Jassi

This news is Content Editor Khushdeep Jassi