ਸੁਪਰ ਸੋਨਿਕ ਕਰੂਜ਼ ਮਿਜ਼ਾਇਲ ਬ੍ਰਾਹਮੋਸ 'ਏਅਰ ਲਾਂਚ ਵਰਜਨ' ਦਾ ਸਫਲ ਪ੍ਰੀਖਣ

05/22/2019 8:29:43 PM

ਨਵੀਂ ਦਿੱਲੀ— ਹਵਾਈ ਫੌਜ ਨੇ ਅੱਜ ਇਕ ਵੱਡੀ ਪ੍ਰਾਪਤੀ ਹਾਸਲ ਕਰਦੇ ਹੋਏ ਆਪਣੇ ਪ੍ਰਮੁੱਖ ਲੜਾਕੂ ਜਹਾਜ਼ ਸੁਖੋਈ-30 ਰਾਹੀਂ ਬ੍ਰਾਹਮੋਸ ਮਿਜ਼ਾਇਲ ਦੇ ਹਵਾਈ ਵਰਜਨ ਦਾ ਸਫਲ ਪ੍ਰੀਖਣ ਕੀਤਾ। ਹਵਾਈ ਫੌਜ ਮੁਤਾਬਕ ਬ੍ਰਾਹਮੋਸ ਦੇ ਹਵਾਈ ਵਰਜਨ ਦਾ ਇਹ ਦੂਜਾ ਪ੍ਰੀਖਣ ਸੀ ਜੋ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਮਿਜ਼ਾਇਲ ਨੇ ਬੰਗਾਲ ਦੀ ਖਾੜੀ 'ਚ ਇਕ ਟਾਪੂ 'ਤੇ ਸਥਿਤ ਨਿਸ਼ਾਨਾ ਵਿੰਨ੍ਹਿਆ।
ਬ੍ਰਾਹਮੋਸ ਦੀ ਇਸ ਮਿਜ਼ਾਇਲ ਦਾ ਵਰਜਨ ਢਾਈ ਟਨ ਹੁੰਦਾ ਹੈ ਅਤੇ ਇਹ ਹਵਾ 'ਚ ਸਤਾਹ 'ਤੇ 300 ਕਿਲੋਮੀਟਰ ਤਕ ਮਾਰ ਕਰਨ 'ਚ ਸਮਰੱਥ ਹੈ। ਇਸ ਮਿਜ਼ਾਇਲ ਦਾ ਡਿਜ਼ਾਇਨ ਤੇ ਵਿਕਾਸ ਬ੍ਰਾਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨੇ ਕੀਤਾ ਹੈ। ਹਵਾਈ ਫੌਜ ਨੇ 22 ਨਵੰਬਰ 2017 'ਚ ਇਸ ਮਿਜ਼ਾਇਲ ਰਾਹੀਂ ਸਮੁੰਦਰ 'ਚ ਸਥਿਤ ਟੀਚੇ ਨੂੰ ਵਿੰਨ੍ਹ ਕੇ ਰਿਕਾਰਡ ਬਣਾਇਆ ਸੀ। ਬ੍ਰਾਹਮੋਸ ਮਿਜ਼ਾਇਲ ਹੁਣ ਸਤਾਹ ਤੋਂ ਸਤਾਹ, ਹਵਾ ਤੋਂ ਸਤਾਹ ਅਤੇ ਸਮੁੰਦਰ ਤੋਂ ਸਤਾਹ 'ਤੇ ਸਥਿਤ ਟੀਚਿਆਂ ਨੂੰ ਨਿਸ਼ਾਨਾ ਬਣਾਉਣ 'ਚ ਸਮਰੱਥ ਹੈ।

Inder Prajapati

This news is Content Editor Inder Prajapati